15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਨਡਾਲਾ ਕੱਕੜ ਮੈਡੀਕਲ ਸਟੋਰ 'ਚੋਂ ਨਕਦੀ ਚੋਰੀ

Ad Position 21
No active advertisement
ਅਜੀਤ ਡੈਸਕ 21-02-2026
ਨਡਾਲਾ, 20 ਫਰਵਰੀ (ਰਘਬਿੰਦਰ ਸਿੰਘ)- ਕਸਬਾ ਨਡਾਲਾ ਵਿਚ ਬੇਗੋਵਾਲ ਰੋਡ ਸਥਿਤ ਕੱਕੜ ਮੈਡੀਕਲ ਸਟੋਰ ਵਿਚੋਂ ਅਣਪਛਾਤੇ ਚੋਰ ਵੱਲੋਂ ਕਰੀਬ 12,000 ਰੁਪਏ ਦੀ ਨਗਦੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਚੋਰ ਰਾਤ ਦੇ ਸਮੇਂ ਦੁਕਾਨ ਵਿਚ ਦਾਖਲ ਹੋਇਆ ਤੇ ਕਾਊਾਟਰ ਵਿਚ ਪਈ ਨਗਦੀ ਉਡਾ ਕੇ ਫ਼ਰਾਰ ਹੋ ਗਿਆ | ਇਹ ਸਾਰੀ ਘਟਨਾ ਓਥੇ ਲੱਗੇ ਸੀ.ਸੀ.ਟੀ.ਵੀ. ਵਿਚ ਕੈਦ ਹੋ ਗਈ | ਦੁਕਾਨ ਮਾਲਕ ਤਿਲਕ ਰਾਜ ਕੱਕੜ ਨੇ ਦੱਸਿਆ ਕਿ ਸਵੇਰੇ ਜਦ ਉਹ ਸਾਢੇ ਕੁ ਪੰਜ ਵਜੇ ਸੈਰ ਕਰ ਰਿਹਾ ਸੀ ਤਾਂ ਦੇਖਿਆ ਕੇ ਦੁਕਾਨ ਦਾ ਅੱਧਾ ਸ਼ਟਰ ਚੁੱਕਿਆ ਹੋਇਆ ਸੀ ਤੇ ਤਾਲਾ ਟੁੱਟਿਆ ਹੋਇਆ ਸੀ | ਅੰਦਰ ਜਾ ਕੇ ਕਾਊਾਟਰ ਦੇ ਦਰਾਜ਼ ਵਿਚ ਚੈੱਕ ਕੀਤਾ ਤਾਂ ਉੱਥੇ ਪਈ 10 ਤੋਂ 12 ਹਜ਼ਾਰ ਦੀ ਲੱਗਦੀ ਗਾਇਬ ਸੀ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ | ਦੁਕਾਨ ਮਾਲਕ ਤੇ ਇਲਾਕਾ ਨਿਵਾਸੀਆਂ ਨੇ ਵਧ ਰਹੀਆਂ ਚੋਰੀਆਂ 'ਤੇ ਚਿੰਤਾ ਜਤਾਉਂਦਿਆਂ ਪੁਲਿਸ ਪ੍ਰਸ਼ਾਸਨ ਤੋਂ ਰਾਤਰੀ ਪਹਿਰੇਦਾਰੀ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ | ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਮਾਤਾ ਪ੍ਰੀਤਮ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ੍ਹ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ, ਧਾਮੋਮਾਜਰਾ ਵਿਖੇ 28ਵਾਂ ਸੰਤ ਸਮਾਗਮ ਤੇ ਕੀਰਤਨ ਦਰਬਾਰ 27 ਤੋਂ
Ad Position 24