15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪਿੰਡ ਉਗਰੂਪੁਰ ਵਿਖੇ ਸਾਲਾਨਾ ਧਾਰਮਿਕ ਮੇਲਾ ਅੱਜ ਤੋਂ

Ad Position 21
No active advertisement
ਅਜੀਤ ਡੈਸਕ 21-02-2026
ਸੁਲਤਾਨਪੁਰ ਲੋਧੀ, 20 ਫਰਵਰੀ (ਨਰੇਸ਼ ਹੈਪੀ)- ਪਿੰਡ ਉਗਰੂਪੁਰ (ਡੱਲਾ) ਵਿਖੇ ਕਲਯੁਗ 'ਚ ਪ੍ਰਤੱਖ ਦੇਵੀ ਬੀਬੀ ਉੱਤਮ ਦੇਵੀ ਦਾ ਸਾਲਾਨਾ ਧਾਰਮਿਕ ਮੇਲਾ 21, 22 ਤੇ 23 ਫਰਵਰੀ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ | ਧਰਮ ਅਸਥਾਨ ਕਾਰਿਆ ਕਮੇਟੀ ਵੱਲੋਂ ਤਿੰਨ ਦਿਨਾਂ ਸਮਾਗਮ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੌਕਸੀ ਛੁਰਾ, ਜਨਰਲ ਸਕੱਤਰ ਅਤੇ ਉੱਘੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ, ਸਮਾਜ ਸੇਵੀ ਤੇ ਐਨ. ਆਰ. ਆਈ. ਸੁਦੇਸ਼ ਛੁਰਾ (ਨਾਰਵੇ), ਸਮਾਜ ਸੇਵੀ ਰਾਕੇਸ਼ ਛੁਰਾ ਤੇ ਨਰੇਸ਼ ਛੁਰਾ ਵੱਲੋਂ ਸਾਂਝੇ ਤੌਰ 'ਤੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ 21 ਫਰਵਰੀ ਨੂੰ ਸਵੇਰੇ 9 ਵਜੇ ਦਰਬਾਰ ਵਿਚ ਸ਼੍ਰੀ ਰਮਾਇਣ ਦੇ ਪਾਠ ਦਾ ਸ਼ੁੱਭ ਆਰੰਭ ਹੋਵੇਗਾ | ਇਸੇ ਦਿਨ ਸ਼ਾਮ 4 ਵਜੇ ਪਿੰਡ ਵਿਚ ਨਗਰ ਕੀਰਤਨ ਸਜਾਇਆ ਜਾਵੇਗਾ | 22 ਫਰਵਰੀ ਦਿਨ ਐਤਵਾਰ ਸਵੇਰੇ 8 ਵਜੇ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਜਾਣਗੇ ਤੇ 9 ਵਜੇ ਹਵਨ ਯੱਗ ਕਰਵਾਇਆ ਜਾਵੇਗਾ | ਦੁਪਹਿਰ 12 ਵਜੇ ਤੋਂ 4 ਵਜੇ ਤੱਕ ਭਵਿਆ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨ੍ਹਾਂ ਵਿਚ ਪ੍ਰਸਿੱਧ ਭਜਨ ਗਾਇਕ ਮਨੀ ਐਂਡ ਪਾਰਟੀ (ਜਲੰਧਰ) ਵੱਲੋਂ ਬੀਬੀ ਉੱਤਮ ਦੇਵੀ ਦਾ ਗੁਣਗਾਨ ਕੀਤਾ ਜਾਵੇਗਾ | ਸ਼ਾਮ 5 ਵਜੇ ਝੰਡਾ ਚੜ੍ਹਾਉਣ ਦੀ ਪਵਿੱਤਰ ਰਸਮ ਅਦਾ ਕੀਤੀ ਜਾਵੇਗੀ | ਉਪਰੰਤ ਰਾਤ 8 ਵਜੇ ਤੋਂ 12 ਵਜੇ ਤੱਕ ਸੁਆਮੀ ਬੂਆ ਦੱਤਾ (ਜੰਮੂ ਵਾਲੇ) ਆਪਣੇ ਅਧਿਆਤਮਿਕ ਵਿਚਾਰਾਂ ਰਾਹੀਂ ਤੇ 23 ਫਰਵਰੀ ਸੋਮਵਾਰ ਨੂੰ ਧਾਰਮਿਕ ਦੀਵਾਨ ਵਿਚ ਡਾ. ਸੁਮਿਤ ਸਾਹਿਲ ਐਂਡ ਪਾਰਟੀ (ਬਾਘਾ ਪੁਰਾਣਾ) ਵੱਲੋਂ ਭਗਤੀ ਰਸ ਭਰੇ ਭਜਨਾਂ ਨਾਲ ਦਰਬਾਰ ਸਜਾਇਆ ਜਾਵੇਗਾ | ਮੇਲੇ ਦੌਰਾਨ ਤਿੰਨਾਂ ਦਿਨਾਂ ਲੰਗਰ ਦੀ ਸੇਵਾ ਰਾਜਕੁਮਾਰ ਛੁਰਾ ਸਪੁੱਤਰ ਸਵ. ਲਾਲ ਚੰਦ ਛੁਰਾ (ਪੱਪੀ ਆਸਟ੍ਰੇਲੀਆ) ਵੱਲੋਂ ਨਿਭਾਈ ਜਾਵੇਗੀ | ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਰਹਿਣ-ਸਹਿਣ, ਪੀਣ ਵਾਲੇ ਪਾਣੀ, ਪਾਰਕਿੰਗ ਤੇ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੌਕਸੀ ਛੁਰਾ, ਜਨਰਲ ਸਕੱਤਰ ਤੇ ਉੱਘੇ ਸਮਾਜ ਸੇਵੀ ਕੁਲਦੀਪ ਚੰਦ ਛੁਰਾ, ਸਮਾਜ ਸੇਵੀ ਤੇ ਐਨ.ਆਰ.ਆਈ. ਸੁਦੇਸ਼ ਛੁਰਾ (ਨਾਰਵੇ), ਸਮਾਜ ਸੇਵੀ ਰਾਕੇਸ਼ ਛੁਰਾ, ਨਰੇਸ਼ ਛੁਰਾ, ਸੀਨੀਅਰ ਮੀਤ ਪ੍ਰਧਾਨ ਸ਼ਿਵ ਕੁਮਾਰ ਵਰਮਾ, ਮੀਤ ਪ੍ਰਧਾਨ ਮੁਕੇਸ਼ ਕੁਮਾਰ ਛੁਰਾ, ਕੈਸ਼ੀਅਰ ਰਜੇਸ਼ ਕੁਮਾਰ ਸ਼ਰਮਾ, ਚੇਅਰਮੈਨ ਸਤੀਸ਼ ਕੁਮਾਰ ਛੁਰਾ, ਸਕੋਰ ਕੀਪਰ ਵਿਜੇ ਕੁਮਾਰ ਛੁਰਾ, ਐਡਵਾਈਜ਼ਰ ਰਜੇਸ਼ ਕੁਮਾਰ ਵਰਮਾ, ਮੈਂਬਰ ਕਿ੍ਸ਼ਨ ਕੁਮਾਰ ਛੁਡਾ, ਮਨੋਜ ਕੁਮਾਰ ਟੋਨੀ, ਸਾਬਕਾ ਸਰਪੰਚ ਸੁਖਚੈਨ ਸਿੰਘ, ਸਰਪੰਚ ਅਸ਼ੋਕ ਕੁਮਾਰ, ਸਲਿੰਦਰ ਕੁਮਾਰ, ਇੰਦਰ ਕੁਮਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 13 'ਚ ਸੀਵਰੇਜ ਲੀਕੇਜ ਹੋਣ ਕਰਕੇ ਲੋਕ ਪਰੇਸ਼ਾਨ <br/> ਅਗਲੀ ਖ਼ਬਰ ਮਾਤਾ ਪ੍ਰੀਤਮ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਕੱਲ੍ਹ <br/>
Ad Position 24