12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ 'ਚ ਭੰਡਾਲ ਦੋਨਾ ਸਕੂਲ ਦੀ ਜਸਨੂਰ ਕੌਰ ਦੂਜੇ ਸਥਾਨ 'ਤੇ ਰਹੀ

Ad Position 21
No active advertisement
ਅਜੀਤ ਡੈਸਕ 21-02-2026
ਕਪੂਰਥਲਾ, 20 ਫਰਵਰੀ (ਵਿ.ਪ੍ਰ.)- ਜ਼ਿਲ੍ਹੇ ਦੇ ਈਕੋ ਕਲੱਬਾਂ ਦੀ ਸਕਿੱਲ ਵਰਕਸ਼ਾਪ ਮੌਕੇ 'ਵਾਤਾਵਰਨ ਨਵੀਨਕਾਰ, ਕੂੜੇ ਨੂੰ ਖ਼ਜ਼ਾਨੇ ਵਿਚ ਬਦਲਣ' ਸਬੰਧੀ ਸਥਾਨਕ ਹਿੰਦੂ ਕੰਨਿਆ ਕਾਲਜ ਵਿਚ ਕਰਵਾਈ ਗਈ ਪ੍ਰਦਰਸ਼ਨੀ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਭੰਡਾਲ ਦੋਨਾ ਦੀ 5ਵੀਂ ਜਮਾਤ ਦੀ ਵਿਦਿਆਰਥਣ ਜਸਨੂਰ ਕੌਰ ਨੇ ਜ਼ਿਲ੍ਹੇ ਵਿਚ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਸਟੇਟ ਐਵਾਰਡੀ ਤੇ ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਜਸਨੂਰ ਕੌਰ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਜਸਨੂਰ ਕੌਰ ਦੀ ਇੰਚਾਰਜ ਅਧਿਆਪਕਾ ਮੁਨੱਜਾ ਇਰਸ਼ਾਦ ਨੂੰ ਵਧਾਈ ਦਿੱਤੀ | ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਵਲੋਂ ਕਰਵਾਈ ਗਈ ਇਸ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਮੌਕੇ ਸਿੱਖਿਆ ਵਿਭਾਗ ਦੇ ਡਿਊਟੀ ਇੰਚਾਰਜ ਲੈਕਚਰਾਰ ਸੁਨੀਲ ਬਜਾਜ, ਜ਼ਿਲ੍ਹਾ ਕੋਆਰਡੀਨੇਟਰ ਈਕੋ ਕਲੱਬ ਗਗਨਦੀਪ ਸਿੰਘ, ਹਿੰਦੂ ਕੰਨਿਆ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਤੇ ਈ.ਟੀ.ਟੀ. ਅਧਿਆਪਕਾ ਮੁਨੱਜਾ ਇਰਸ਼ਾਦ ਤੇ ਸਿੱਖਿਆ ਵਿਭਾਗ ਨਾਲ ਸਬੰਧਿਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਿਸ਼ੂ ਮਾਡਲ ਸਕੂਲ ਭੁਲੱਥ ਵਿਖੇ ਦੋ ਦਿਨਾਂ ਸਾਲਾਨਾ ਇਨਾਮ ਵੰਡ ਸਮਾਰੋਹ ਕੱਲ੍ਹ ਤੋਂ <br/> ਅਗਲੀ ਖ਼ਬਰ ਸ੍ਰੀ ਬਾਵਾ ਲਾਲ ਦਿਆਲ ਮੰਦਰ ਵਿਖੇ ਮਾਸਿਕ ਦੂਜ ਸੰਗੀਤਮਈ ਕੀਰਤਨ ਨਾਲ ਮਨਾਈ
Ad Position 24