ਭੰਡਾਲ ਬੇਟ, 20 ਫਰਵਰੀ (ਜੋਗਿੰਦਰ ਸਿੰਘ ਜਾਤੀਕੇ)- ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਤੁਹਾਡਾ ਆਪਣਾ ਕੈਂਪ ਨਾਂਅ ਹੇਠ ਜਿੱਥੇ 21 ਦੇ ਕਰੀਬ ਕੈਂਪ ਕਲਾਨੌਰ ਤੋਂ ਲੈ ਫ਼ਿਰੋਜ਼ਪੁਰ ਫ਼ਾਜ਼ਿਲਕਾ ਤੱਕ ਚਲਾ ਹਰ ਹੜ੍ਹ ਪ੍ਰਭਾਵਿਤ ਇਲਾਕਿਆਂ ਤੱਕ ਲੋੜਵੰਦਾਂ ਕੋਲ ਲੋੜੀਂਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ ਉੱਥੇ ਹੀ ਹੜ੍ਹਾਂ ਉਪਰੰਤ ਵੀ ਲਗਾਤਾਰ ਜ਼ਮੀਨਾਂ ਪੱਧਰੀਆਂ ਕਰਨ 'ਤੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਦੀਆਂ ਸੇਵਾਵਾਂ ਜਾਰੀ ਹਨ | ਇਸੇ ਹੀ ਲੜੀ ਤਹਿਤ ਮੰਡ ਖੇਤਰ ਦੇ ਪਿੰਡ ਕਿਸ਼ਨ ਸਿੰਘ ਵਾਲਾ ਵਿਖੇ ਹੜ੍ਹਾਂ ਤੇ ਭਾਰੀ ਬਾਰਿਸ਼ ਕਾਰਨ ਡਿੱਗਿਆ ਬਜ਼ੁਰਗ ਮਾਤਾ ਦਲੀਪ ਕੌਰ ਦਾ ਮਕਾਨ, ਸ਼ਹਿਰ ਬਰੇਸੀਆ ਪਿੰਡ ਕਿਆਰੀ ਇਟਲੀ ਦੀ ਸੰਗਤ ਤੇ ਪਿੰਡ ਖੀਰਾਂਵਾਲੀ ਦੀ ਸੰਗਤ ਦੇ ਸਹਿਯੋਗ ਨਾਲ ਬਣਾ ਕੇ ਦਿੱਤਾ ਗਿਆ | ਅੱਜ ਗੁਰੂ ਚਰਨਾਂ 'ਚ ਅਰਦਾਸ ਬੇਨਤੀ ਕਰ ਲੈਂਟਰ ਪਾਉਣ ਦੀ ਸ਼ੁਰੂਆਤ ਕੀਤੀ ਗਈ | ਇਸ ਸਮੇਂ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂ ਗੁਰਦੀਪ ਸਿੰਘ ਭੰਡਾਲ ਨੇ ਮੌਕੇ 'ਤੇ ਪਹੁੰਚ ਮਾਤਾ ਦਲੀਪ ਕੌਰ ਨੂੰ ਨਵੇਂ ਬਣ ਰਹੇ ਮਕਾਨ ਦੀਆਂ ਵਧਾਈਆਂ ਦਿੱਤੀਆਂ | ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਲਾਕ ਆਗੂ ਸੁਖਦੇਵ ਸਿੰਘ ਖੀਰਾਂਵਾਲੀ ਨੇ ਕਿਹਾ ਕਿ ਜਲਦ ਹੀ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਜ਼ੀਰ ਲੋੜਵੰਦ ਗ੍ਰੰਥੀ ਸਿੰਘਾਂ ਦੇ ਮਕਾਨ ਬਣਾਉਣ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ | ਇਸ ਸਮੇਂ ਪਿੰਡ ਵਾਸੀਆਂ ਨੇ ਗੁਰਦੀਪ ਸਿੰਘ ਭੰਡਾਲ, ਸੁਖਦੇਵ ਸਿੰਘ ਖੀਰਾਂਵਾਲੀ ਤੇ ਟੀਮ