ਡਡਵਿੰਡੀ, 24 ਫ਼ਰਵਰੀ (ਦਿਲਬਾਗ ਸਿੰਘ ਝੰਡ)-ਸ਼ਹੀਦ ਭਗਤ ਸਿੰਘ ਸਟੇਡੀਅਮ ਪਿੰਡ ਭੌਰ ਵਿਖੇ ਕਰਵਾਇਆ ਜਾ ਰਿਹਾ ਪੀਰ ਬਾਬਾ ਲੱਖ ਦਾਤਾ ਅਤੇ ਮਹੀਨਾਥ ਦੀ ਯਾਦ ਨੂੰ ਸਮਰਪਿਤ ਸਾਲਾਨਾ ਛਿੰਝ ਮੇਲਾ ਤੇ ਕਬੱਡੀ ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ | ਛਿੰਝ ਮੇਲੇ ਦਾ ਉਦਘਾਟਨ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ ਤੇ ਸਾਹਿਤਕਾਰ ਤੇ ਲੇਖਕ ਸੰਤੋਖ ਸਿੰਘ ਮੱਲ੍ਹੀ ਨੇ ਸਾਂਝੇ ਤੌਰ 'ਤੇ ਰਿਬਨ ਕੱਟ ਕੇ ਕੀਤਾ | ਇਸ ਮੌਕੇ ਮੁੱਖ ਮਹਿਮਾਨ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ ਨੇ ਕਿਹਾ ਕਿ ਖੇਡ ਮੇਲੇ ਆਪਸੀ ਪਿਆਰ ਨੂੰ ਵਧਾਉਂਦੇ ਤੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਂਦੇ ਹਨ, ਇਸ ਲਈ ਸਾਨੂੰ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੇਂਡੂ ਖੇਡ ਮੇਲਿਆਂ ਲਈ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ | ਉਨ੍ਹਾਂ ਛਿੰਝ ਮੇਲਾ ਤੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ | ਛਿੰਝ ਮੇਲੇ ਦੌਰਾਨ 60 ਤੋਂ ਵੱਧ ਪਹਿਲਵਾਨਾਂ ਦੀਆਂ 30 ਕੁਸ਼ਤੀਆਂ ਦੇ ਆਕਰਸ਼ਕ ਮੁਕਾਬਲੇ ਕਰਵਾਏ ਗਏ ਤੇ ਪਟਕੇ ਦੀ ਕੁਸ਼ਤੀ ਦਾ ਮੁਕਾਬਲਾ ਪਹਿਲਵਾਨ ਕਾਲੂ ਬਾੜੋਵਾਲ ਨੇ ਮੇਜਰ ਡੇਰਾ ਬਾਬਾ ਨਾਨਕ ਨੂੰ ਹਰਾ ਕੇ ਜਿੱਤਿਆ ਤੇ ਪਟਕੇ ਦੇ ਜੇਤੂ ਪਹਿਲਵਾਨ ਕਾਲੂ ਬਾੜੋਵਾਲ ਨੂੰ ਪ੍ਰਬੰਧਕਾਂ ਵੱਲੋਂ ਇੱਕ ਲੱਖ ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਹੀ ਕਬੱਡੀ ਦੇ ਵੱਖ-ਵੱਖ ਭਾਰ ਵਰਗਾਂ ਵਿਚ ਜੇਤੂ ਟੀਮਾਂ ਤੇ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵੀ ਪ੍ਰਬੰਧਕਾਂ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਾਨੂੰਗੋ ਸ਼ਿੰਗਾਰਾ ਸਿੰਘ ਭੌਰ, ਸਰਪੰਚ ਅਵਤਾਰ ਸਿੰਘ ਨਾਹਲ, ਜਸਬੀਰ ਸਿੰਘ ਭੌਰ, ਚਰਨ ਸਿੰਘ ਯੂ.ਕੇ., ਫ਼ਕੀਰ ਮੁਹੰਮਦ, ਕੈਪਟਨ ਮਨਜੀਤ ਸਿੰਘ ਭੌਰ, ਸੂਬੇਦਾਰ ਮਲਕੀਤ ਸਿੰਘ, ਸਾਬਕਾ ਸਰਪੰਚ ਪਿ੍ਤਪਾਲ ਸਿੰਘ ਨਾਹਲ, ਸਾਬਕਾ ਸਰਪੰਚ ਸਰਵਣ ਸਿੰਘ ਭੌਰ, ਗੁਰਮੀਤ ਸਿੰਘ ਝੀਤਾ, ਜਥੇਦਾਰ ਜੋਗਿੰਦਰ ਸਿੰਘ ਭੁੱਟੋ, ਮਹਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਪਰਗਟ ਸਿੰਘ, ਸਾਧੂ ਸਿੰਘ, ਸ਼ਿੰਗਾਰਾ ਸਿੰਘ, ਹਰਜਾਪ ਸਿੰਘ, ਨੰਬਰਦਾਰ ਕਰਮ ਸਿੰਘ ਸ਼ਾਹ, ਪੰਚ ਨਾਨਕ ਸਿੰਘ ਭੌਰ, ਤੇਜਿੰਦਰ ਸਿੰਘ ਯੂ ਐਸ ਏ, ਮਾਸਟਰ ਕੁਲਵਿੰਦਰ ਸਿੰਘ ਚਾਹਲ, ਬਲਦੇਵ ਸਿੰਘ ਬਾਜਵਾ ਜਰਮਨ ਵਾਲ਼ੇ, ਲੋਕ ਗਾਇਕ ਬਲਬੀਰ ਸ਼ੇਰਪੁਰੀ, ਗਿਆਨੀ ਜਰਨੈਲ ਸਿੰਘ ਮੋਠਾਂਵਾਲ, ਲੋਕ ਗਾਇਕ ਬਿੱਲੂ ਭੌਰ ਆਦਿ ਹਾਜ਼ਰ ਸਨ |