ਕਪੂਰਥਲਾ, 24 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਸਦਭਾਵ ਸੰਮੇਲਨ ਸਮਿਤੀ ਵਲੋਂ ਅਰਬਨ ਅਸਟੇਟ ਕਪੂਰਥਲਾ ਵਿਚ ਸਦਭਾਵ ਸੰਮੇਲਨ ਕਰਵਾਇਆ ਗਿਆ | ਜਿਸ ਵਿਚ 300 ਤੋਂ ਵੱਧ ਵਿਅਕਤੀਆਂ ਨੇ ਭਾਗ ਲਿਆ | ਸਮਿਤੀ ਦੇ ਪ੍ਰਧਾਨ ਰਕੇਸ਼ ਸ਼ਰਮਾ ਨੇ ਸੰਮੇਲਨ ਵਿਚ ਸ਼ਾਮਲ ਹੋਈਆਂ ਸਮੂਹ ਸ਼ਖਸੀਅਤਾਂ ਤੇ ਹੋਰ ਲੋਕਾਂ ਨੂੰ ਜੀ ਆਇਆ ਕਿਹਾ ਤੇ ਬਾਅਦ ਵਿਚ ਅਧਿਆਤਮਿਕ ਆਗੂ ਅਰੁਣ ਸੰਘਰ ਨੇ ਅਧਿਆਤਮ ਸਬੰਧੀ ਵਿਸਥਾਰ ਪੂਰਵਕ ਚਾਨਣਾ ਪਾਇਆ | ਸੰਮੇਲਨ ਵਿਚ ਉਚੇਚੇ ਤੌਰ 'ਤੇ ਸ਼ਾਮਲ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ 18ਵੀਂ ਪੀੜੀ ਨਾਲ ਸਬੰਧਿਤ ਸ਼ਖਸੀਅਤ ਸਤਵਿੰਦਰ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਅਧਿਆਤਮਿਕ ਸ਼ਕਤੀ ਤੇ ਧਾਰਮਿਕ ਆਜ਼ਾਦੀ ਤੇ ਮਾਨਵਤਾ ਲਈ ਦਿੱਤੇ ਗਏ ਸੰਦੇਸ਼ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਸਮਾਗਮ ਨੂੰ ਉੱਘੇ ਸਨਅਤਕਾਰ ਯਸ਼ ਗਿਰੀ ਨੇ ਪੰਚ ਪਰਿਵਰਤਨ, ਸਮਿਤੀ ਦੇ ਜਲੰਧਰ ਵਿਭਾਗ ਦੇ ਪ੍ਰਚਾਰਕ ਨਵਦੀਪ ਨੇ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਚਰਚਾ ਕੀਤੀ | ਸੰਮੇਲਨ ਨੂੰ ਤਿ੍ਪਤਵੀਰ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਮੰਚ ਸੰਚਾਲਨ ਦੇ ਫਰਜ਼ ਵਰਿੰਦਰ ਵਿੱਜ ਨੇ ਨਿਭਾਏ | ਉਪਰੰਤ ਰਾਜਨ ਧੀਰ ਨੇ ਦੇਸ਼ ਭਗਤੀ ਦਾ ਗੀਤ ਪੇਸ਼ ਕੀਤਾ | ਸਮਿਤੀ ਦੇ ਸਕੱਤਰ ਐਡਵੋਕੇਟ ਅਨੁਜ ਆਨੰਦ ਨੇ ਸੰਮੇਲਨ ਵਿਚ ਸ਼ਾਮਲ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸੰਮੇਲਨ ਨੂੰ ਸਫ਼ਲ ਬਣਾਉਦ ਲਈ ਦਿੱਤੇ ਗਏ ਸਹਿਯੋਗ ਲਈ ਵੱਖ-ਵੱਖ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਵਿਧਾਇਕਾ ਰਾਜਬੰਸ ਕੌਰ ਰਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਭਾਜਪਾ ਦੇ ਸੂਬਾਈ ਆਗੂ ਉਮੇਸ਼ ਸ਼ਾਰਧਾ ਤੇ ਉੱਘੇ ਸਮਾਜ ਸੇਵਕ ਅਵੀ ਰਾਜਪੂਤ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਸੰਮੇਲਨ ਨੂੰ ਸਫ਼ਲ ਬਣਾਉਣ ਵਿਚ ਐਡਵੋਕੇਟ ਪੇ.ਕੇ. ਤੁਲੀ, ਕੁਲਵਿੰਦਰ ਸਿੰਘ ਨਾਗਰਾ, ਡਾ. ਰਣਵੀਰ ਕੌਸ਼ਲ, ਡਾ. ਰਾਜੀਵ ਧੀਰ, ਯਸ਼ਪਾਲ ਸਿੰਘ, ਪ੍ਰੋ. ਯੋਗੇਸ਼ ਸ਼ਰਮਾ, ਜੋਗਿੰਦਰ ਸੂਦ, ਜੀਤ ਕੁਮਾਰ, ਵਿਕਾਸ ਸੂਰੀ, ਸੰਜੀਵ ਸ਼ਰਮਾ, ਤੇਜਿੰਦਰਪਾਲ ਸਿੰਘ, ਬਰਿੰਦਰਜੀਤ ਸਿੰਘ, ਮਹੇਸ਼ ਸ਼ਰਮਾ, ਸੂਰਜ ਅਗਰਵਾਲ, ਸੰਨੀ ਗੁਪਤਾ, ਮਨੀਕਾਂਤ ਜੋਸ਼ੀ, ਪ੍ਰਦੀਪ ਕਾਂਗ, ਅਮਲੇਸ਼ ਮਹਿਤਾ, ਸਤਿੰਦਰ ਸ਼ਰਮਾ, ਰਣਜੀਤ ਸਿੰਘ, ਸ਼ਿਵ ਧੀਰ, ਨਰੇਸ਼ ਅਗਰਵਾਲ, ਪ੍ਰਭਾਤ ਬਜਾਜ, ਆਰ.ਐਸ. ਮੱਲੀ, ਰਾਜੀਵ, ਬਹਾਦਰ ਸਿੰਘ ਖਿੰਡਾ, ਪਰਮਜੀਤ ਸਿੰਘ ਦੁਆਬਾ ਐਚ.ਐਸ. ਬਾਵਾ, ਐਸ.ਐਸ. ਮਠਾਰੂ, ਪ੍ਰਸ਼ੋਤਮ ਸਿੰਘ ਖਿੰਡਾ, ਪਿਊਸ਼ ਮਨਚੰਦਾ, ਸ਼ਾਮ ਸੁੰਦਰ ਅਗਰਵਾਲ, ਕੇਵਲ ਮਨਚੰਦਾ, ਸੁਮਿਤ ਅਗਰਵਾਲ, ਗੌਰਵ, ਵਿਸ਼ਾਲ ਰਾਜ, ਮੋਹਿਤ ਗਰਗ, ਗੁਰਨਾਮ ਸਿੰਘ, ਦਾਤਾਰ ਸਿੰਘ, ਪ੍ਰਦੀਪ ਖੰਨਾ, ਅਮਰਜੀਤ ਅਰੋੜਾ, ਜਸਵਿੰਦਰ ਸਿੰਘ, ਪਰਮਜੀਤ ਸਿੰਘ, ਮੋਮੀ ਉਪਲ ਤੋਂ ਇਲਾਵਾ ਸਮਿਤੀ ਦੇ ਹੋਰ ਮੈਂਬਰਾਂ ਨੇ ਯੋਗਦਾਨ ਪਾਇਆ | ਸੰਮੇਲਨ ਦੀ ਸਮਾਪਤੀ 'ਤੇ ਲੰਗਰ ਅਤੁੱਟ ਵਰਤਾਇਆ ਗਿਆ |