18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਬਰਨਾ ਤੋਂ ਪਲਾਹੀ ਐਂਟਰੀ 'ਤੇ ਸਵਾਗਤੀ ਗੇਟ ਬਣਾਉਣ ਦੇ ਕੰਮ ਦੀ ਹੋਈ ਆਰੰਭਤਾ

Ad Position 21
No active advertisement
ਅਜੀਤ ਡੈਸਕ 26-02-2026
ਫਗਵਾੜਾ, 25 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਪਿੰਡ ਪਲਾਹੀ ਦੇ ਪ੍ਰਵਾਸੀ ਭਾਰਤੀਆਂ ਵਲੋਂ ਉਪਰਾਲਾ ਕਰਦੇ ਹੋਏ ਬਰਨਾ ਤੋਂ ਪਲਾਹੀ ਸਵਾਗਤੀ ਗੇਟ ਦਾ ਨੀਂਹ ਪੱਥਰ ਰੱਖਿਆ ਗਿਆ | ਸਰਪੰਚ ਬਲਵਿੰਦਰ ਕੌਰ ਨੇ ਦੱਸਿਆ ਕਿ ਪ੍ਰਵਾਸੀ ਭਾਰਤੀ ਬਲਵਿੰਦਰ ਸਿੰਘ ਸੱਲ, ਗੁਰਮੀਤ ਸਿੰਘ ਸੱਲ, ਸਰਬਜੀਤ ਕੌਰ ਸੱਲ ਤੇ ਸਿਮਰ ਕੌਰ ਸੱਲ ਵੱਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਇਹ ਗੇਟ ਬਣਾਉਣਾ ਦਾ ਉਪਰਾਲਾ ਕੀਤਾ ਗਿਆ | ਇਸ ਸੰਬੰਧੀ ਜੋਧਨ ਸਿੰਘ ਸੱਲ ਨੇ ਦੱਸਿਆ ਕਿ ਬਲਵਿੰਦਰ ਸਿੰਘ ਸੱਲ ਸਮੇਂ ਸਮੇਂ 'ਤੇ ਪਿੰਡ ਦੇ ਵਿਕਾਸ ਕੰਮ 'ਚ ਮੋਹਰੀ ਭੂਮਿਕਾ ਨਿਭਾਉਂਦੇ ਰਹਿੰਦੇ ਹਨ ਤੇ ਇਹ ਵੱਡਾ ਉਪਰਾਲਾ ਵੀ ਉਨ੍ਹਾਂ ਦੇ ਪਰਿਵਾਰ ਵਲੋਂ ਕੀਤਾ ਜਾ ਰਿਹਾ ਹੈ | ਅੰਤ ਵਿਚ ਪਿੰਡ ਵਾਸੀਆਂ ਵਲੋਂ ਇਸ ਉਪਰਾਲੇ ਲਈ ਸੱਲ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਜਤਿੰਦਰਪਾਲ ਸਿੰਘ ਪਲਾਹੀ, ਜੋਧਨ ਸਿੰਘ, ਡਾ: ਰੂਪ ਲਾਲ, ਰੇਸ਼ਮ ਲਾਲ, ਹਰਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਿੰਡ ਦੇ ਮੋਹਤਬਰ ਵਿਅਕਤੀ ਤੇ ਪ੍ਰਵਾਸੀ ਭਾਰਤੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਾਈਸ ਚਾਂਸਲਰ ਡਾ. ਰਜਨੀਸ਼ ਅਰੋੜਾ ਸ਼ਿਸ਼ੂ ਮਾਡਲ ਸਕੂਲ ਪਹੁੰਚੇ <br/> ਅਗਲੀ ਖ਼ਬਰ ਨਡਾਲਾ ਵਿਚ ਮੁੱਖ ਮੰਤਰੀ ਸਿਹਤ ਜੀਵਨ ਬੀਮਾ ਦੇ ਕਾਰਡ ਬਣਾਉਣ ਦਾ ਕੈਂਪ ਲਗਾਇਆ <br/>
Ad Position 24