ਹੁਸੈਨਪੁਰ, 25 ਫ਼ਰਵਰੀ (ਤਰਲੋਚਨ ਸਿੰਘ ਸੋਢੀ)- ਦਾਸ ਧਰਮ ਸੇਵਾ ਕਮੇਟੀ ਤੇ ਸਾਧ ਸੰਗਤ ਦਰਸ਼ਨ ਦਰਬਾਰ ਵਲੋਂ ਸਾਂਝੇ ਤੌਰ 'ਤੇ ਪਾਲਕੀ ਪੈਲੇਸ ਨੇੜੇ ਮਾਰਕਫੈੱਡ ਚੌਕ ਕਪੂਰਥਲਾ ਵਿਖੇ 01 ਮਾਰਚ 2026 ਦਿਨ ਐਤਵਾਰ ਨੂੰ ਵਿਸ਼ਾਲ ਸਤਿਸੰਗ ਤੇ ਕੀਰਤਨ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਸਚਿਨ ਵਰਮਾ (ਵਿੱਕੀ) ਤੇ ਸੁਰੇਸ਼ ਕਾਲੀਆ ਭਾਣੋ ਲੰਗਾ ਨੇ ਦੱਸਿਆ ਕਿ ਸਤਿਸੰਗ ਤੇ ਕੀਰਤਨ ਸਮਾਗਮ ਵਿਚ ਸੰਤ ਤਰਲੋਚਨ ਦਰਸ਼ਨ ਦਾਸ ਦੁਆਰਾ ਵਡਮੁੱਲੇ ਪ੍ਰਵਚਨ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਮਹਾਰਾਜ ਦਰਸ਼ਨ ਦਾਸ ਦੇ ਵਿਆਹ ਪੂਰਬ ਨੂੰ ਮੁੱਖ ਰੱਖਦੇ ਹੋਏ ਇਹ ਸਮਾਗਮ ਪਿਛਲੇ 35 ਸਾਲਾਂ ਤੋਂ ਕਰਵਾਇਆ ਜਾ ਰਿਹਾ ਹੈ | ਸਮਾਗਮ ਨੂੰ ਸਫ਼ਲ ਬਣਾਉਣ ਵਿਚ ਬਾਬਾ ਵਰੁਣ, ਬਾਬਾ ਚਰਨਜੀਤ, ਭਗਵਾਨ ਸਿੰਘ, ਸ਼ਰਨਜੀਤ, ਕਿਰਪਾਲ ਸਿੰਘ ਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ |