18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਮਾਤਾ ਭੱਦਰਕਾਲੀ ਦੀ ਮੂਰਤੀ ਸਥਾਪਨਾ ਦਾ 139ਵਾਂ ਦਿਵਸ ਧੂਮਧਾਮ ਨਾਲ ਮਨਾਇਆ <br/>

Ad Position 21
No active advertisement
ਸਮਾਗਮ ਮੌਕੇ ਕਮੇਟੀ ਦੇ ਚੇਅਰਮੈਨ ਰਾਧੇ ਸ਼ਿਆਮ ਸ਼ਰਮਾ, ਪ੍ਰਧਾਨ ਪ੍ਰਸ਼ੋਤਮ ਪਾਸੀ ਤੇ ਕਮੇਟੀ ਦੇ ਹੋਰ ਮੈਂਬਰ ਸਾਧਵੀ ਗੁਰਪ੍ਰੀਤ ਭਾਰਤੀ ਤੇ ਸਾਧਵੀ ਮੰਗਲਾਵਤੀ ਭਾਰਤੀ ਨੂੰ ਸਨਮਾਨਿਤ ਕਰਦੇ ਹੋਏ (ਸੱਜੇ) ਸਮਾਗਮ ਵਿਚ ਸ਼ਾਮਿਲ ਸੰਗਤਾਂ | ਤਸਵੀਰ. ਤਿਲਕਰਾਜ <br/> 26-02-2026
ਕਪੂਰਥਲਾ, 25 ਫਰਵਰੀ (ਵਿਸ਼ੇਸ਼ ਪ੍ਰਤੀਨਿਧ)- ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਸ਼ੇਖੂਪੁਰ ਵਲੋਂ ਮਾਤਾ ਭੱਦਰਕਾਲੀ ਦੀ ਮੂਰਤੀ ਸਥਾਪਨਾ ਦੇ 139ਵੇਂ ਦਿਵਸ ਦੇ ਸਬੰਧ ਵਿਚ ਮੰਦਿਰ ਵਿਚ ਸਮਾਗਮ ਬਹੁਤ ਹੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ | ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਮਾਤਾ ਦੇ ਮੰਦਿਰ ਵਿਚ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ | ਸਮਾਗਮ ਵਾਲੇ ਦਿਨ ਸਵੇਰੇ ਸਾਢੇ 4 ਵਜੇ ਮਾਤਾ ਦੀ ਪ੍ਰਤਿਮਾ ਦੀ ਵਿਧੀਵਤ ਢੰਗ ਪੂਜਾ ਅਰਚਨਾ ਤੋਂ ਬਾਅਦ 6 ਵਜੇ ਸ੍ਰੀ ਦੁਰਗਾ ਸ਼ਤੂਤੀ ਦੇ ਪਾਠ ਆਰੰਭ ਹੋਏ | ਪਾਠ ਦੇ ਭੋਗ ਉਪਰੰਤ ਮਾਤਾ ਦੀ ਪਾਵਨ ਆਰਤੀ ਤੇ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਮੰਦਿਰ ਕੰਪਲੈਕਸ ਵਿਚ ਮਾਤਾ ਦੀ ਚੌਂਕੀ ਲਗਾਈ ਗਈ ਜਿਸ ਵਿਚ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਨਾਲ ਸਬੰਧਿਤ ਸਾਧਵੀ ਮੰਗਲਾਵਤੀ ਭਾਰਤੀ ਤੇ ਉਨ੍ਹਾਂ ਦੀ ਕੀਰਤਨ ਮੰਡਲੀ ਨੇ ਚੌਕੀ ਦੀ ਆਰੰਭਤਾ ਗਣਪਤੀ ਵੰਦਨਾ ਨਾਲ ਕੀਤੀ ਤੇ ਬਾਅਦ ਵਿਚ ਉਨ੍ਹਾਂ ਮਾਤਾ ਦੀ ਮਹਿੰਮਾ ਦਾ ਗੁਣਗਾਨ ਕੀਤਾ | ਇਸ ਮੌਕੇ ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਰਾਧੇ ਸ਼ਿਆਮ, ਪ੍ਰਧਾਨ ਪ੍ਰਸ਼ੋਤਮ ਪਾਸੀ, ਭੁਪਿੰਦਰ ਆਨੰਦ ਤੇ ਮੰਦਿਰ ਕਮੇਟੀ ਦੇ ਹੋਰ ਮੈਂਬਰਾਂ ਨੇ ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਦੀ ਪ੍ਰਮੁੱਖ ਸਾਧਵੀ ਗੁਰਪ੍ਰੀਤ ਭਾਰਤੀ, ਸਾਧਵੀ ਮੰਗਲਾਵਤੀ ਭਾਰਤੀ ਤੇ ਹੋਰ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਐਡਵੋਕੇਟ ਰਜਿੰਦਰ ਪੁਰੀ, ਅਭਿਸ਼ੇਕ ਆਨੰਦ, ਕਰਨ ਬਹਿਲ, ਨਰੇਸ਼ ਸ਼ਰਮਾ, ਪ੍ਰਮੋਦ ਕਾਲੀਆ, ਸੰਜੀਵ ਬਾਵਾ, ਸੁਨੀਲ ਸ਼ਰਮਾ, ਮਨੂੰ ਪ੍ਰਾਸ਼ਰ, ਕਮਲਦੀਪ, ਸੁਦੇਸ਼ ਕੁਮਾਰ, ਮੋਹਿਤ ਆਨੰਦ, ਕਪਿਲ ਦੇਵ, ਬਾਊ ਰਾਮ, ਹਨੀ ਪਾਸੀ, ਰਮਨ ਕੁਮਾਰ, ਦੀਪਕ ਆਨੰਦ, ਮਨੀਸ਼, ਰਾਹੁਲ, ਦੀਪਕ, ਦਰਸ਼ਨ ਲਾਲ, ਰਾਜਵਿੰਦਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਾਤਾ ਦੇ ਭਗਤ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੂਹਾਨੀ ਸਤਿਸੰਗ ਤੇ ਕੀਰਤਨ ਸਮਾਗਮ 1 ਨੂੰ ਅਗਲੀ ਖ਼ਬਰ ਨਡਾਲਾ ਕਾਲਜ ਵਿਖੇ ਟੀ.ਬੀ., ਏਡਜ਼ ਜਾਗਰੂਕਤਾ ਤੇ ਮਾਨਸਿਕ ਤਣਾਅ 'ਤੇ ਵਿਸ਼ੇਸ਼ ਨਾਟਕ ਕਰਵਾਇਆ <br/>
Ad Position 24