25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਪੁਲਿਸ ਵਲੋਂ ਪਸ਼ੂਆਂ ਨਾਲ ਭਰੀਆਂ ਦੋ ਗੱਡੀਆਂ ਕਾਬੂ

Ad Position 21
No active advertisement
ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਿੰਦੂ ਜਥੇਬੰਦੀਆਂ ਦੇ ਆਗੂ | (ਸੱਜੇ) ਪਸ਼ੂਆਂ ਨਾਲ ਭਰੀਆਂ ਹੋਈ ਗੱਡੀਆਂ | ਤਸਵੀਰਾਂ: ਚਾਨਾ<br/> 27-02-2026

ਫਗਵਾੜਾ, 26 ਫਰਵਰੀ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸ਼ੂਗਰ ਮਿੱਲ ਚੌਂਕ 'ਚੋਂ ਪੁਲਿਸ ਨੇ ਕਥਿਤ ਤੌਰ 'ਤੇ ਕਤਲ ਕਰਨ ਲਈ ਲਿਜਾਏ ਜਾ ਰਹੇ ਪਸ਼ੂਆਂ ਦੀਆਂ ਭਰੀਆਂ ਦੋ ਗੱਡੀਆਂ ਨੂੰ ਕਾਬੂ ਕਰਕੇ ਛੇ ਵਿਅਕਤੀਆਂ ਨੂੰ ਨਾਮਜ਼ਦ ਕਰਕੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਜਦਕਿ ਮੌਕੇ ਤੋਂ ਤੀਸਰਾ ਵਿਅਕਤੀ ਫ਼ਰਾਰ ਹੋ ਗਿਆ | ਇਹ ਜਾਣਕਾਰੀ ਦਿੰਦੇ ਹੋਏ ਐਸਐਚਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ ਕਾਬੂ ਕੀਤੀਆਂ ਗੱਡੀਆਂ 'ਚ ਇਕ ਟਾਟਾ 407 ਤੇ ਇੱਕ ਮਹਿੰਦਰਾ ਪਿਕਅਪ ਵੈਨ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਗੱਡੀ 'ਚ ਤਿੰਨ ਬਲਦ ਤੇ ਸੱਤ ਗਾਵਾਂ ਨੂੰ ਲਿਜਾਇਆ ਜਾ ਰਿਹਾ ਸੀ ਜਿਸ ਦੀ ਆਵਾਜਾਈ ਸਬੰਧੀ ਕੋਈ ਠੋਸ ਕਾਗਜ਼ਾਤ ਨਹੀਂ ਪੇਸ਼ ਕਰ ਸਕੇ ਜਿਸ ਸਬੰਧ 'ਚ ਇਨ੍ਹਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਗਊ ਰੱਖਿਆ ਦਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ ਜਿਨ੍ਹਾਂ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਗੱਡੀਆਂ ਜਿਨ੍ਹਾਂ 'ਤੇ ਕਿੱਟੀ ਬਰੈੱਡ ਦਾ ਮਾਰਕਾ ਲੱਗਾ ਹੋਇਆ ਹੈ ਜਿਨ੍ਹਾਂ 'ਚ ਗਊਆਂ ਨੂੰ ਕੱਟ ਵੱਢ ਕੇ ਮਾਸ ਵੇਚਣ ਦੀ ਨੀਅਤ ਨਾਲ ਪਿੰਡ ਦਾਊਵਾਲ ਥਾਣਾ ਪੁਰਾਣਾ ਸ਼ਾਲਾ ਮੰਗਾ ਮਸੀਹ ਗੁਰਦਾਸਪੁਰ ਕੋਲ ਲੈ ਕੇ ਜਾਣਾ ਹੈ ਜਿਸ 'ਤੇ ਮੇਰੇ ਵਲੋਂ ਸਮੇਤ ਆਪਣੇ ਸਾਥੀ ਗੱਡੀਆਂ ਦਾ ਪਿੱਛਾ ਕੀਤਾ ਤੇ ਸ਼ੂਗਰ ਮਿੱਲ ਚੌਂਕ 'ਚ ਉਕਤ ਗੱਡੀਆਂ ਨੂੰ ਪੁਲੀਸ ਦੀ ਮਦਦ ਨਾਲ ਰੋਕ ਲਿਆ | ਨਾਮਜ਼ਦ ਕੀਤੇ ਵਿਅਕਤੀਆਂ ਦੀ ਪਛਾਣ ਬਿੰਦਰ ਸਿੰਘ, ਨਿੰਦਰਪਾਲ ਉਰਫ਼ ਕੱਕੂ ਵਾਸੀ ਸੰਗਰੂਰ, ਮੰਗਾ ਮਸੀਹ ਵਾਸੀ ਗੁਰਦਾਸਪੁਰ, ਅਵਤਾਰ ਸਿੰਘ, ਸੋਨੂੰ ਸਿੰਘ ਵਾਸੀ ਲਾਡੋਵਾਲ ਲੁਧਿਆਣਾ ਸਮੇਤ ਇਕ ਅਣਪਛਾਤਾ ਵਿਅਕਤੀ ਸ਼ਾਮਿਲ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਬਿੰਦਰ ਸਿੰਘ ਤੇ ਨਿੰਦਰਪਾਲ ਸਿੰਘ ਨੂੰ ਕਾਬੂ ਕਰਕੇ ਇਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ ਜਦਕਿ ਟਾਟਾ 407 ਦਾ ਡਰਾਈਵਰ ਭੱਜਣ 'ਚ ਕਾਮਯਾਬ ਹੋ ਗਿਆ | ਇਸ ਘਟਨਾ ਦੀ ਸ਼ਿਵ ਸੈਨਾ ਪੰਜਾਬ ਦੇ ਆਗੂ ਇੰਦਰਜੀਤ ਕਰਵਾਲ, ਗਊ ਰੱਖਿਆ ਦਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਤੇ ਹਰਸ਼ ਭੱਲਾ ਨੇ ਨਿੰਦਿਆ ਕਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਔਖੇ ਵੇਲੇ ਕੋਈ ਵਿਰਲਾ ਹੀ ਹਾਲ ਪੁੱਛਦੈ, ਸਮਾਗਮ ਦੌਰਾਨ ਬੀਬੀ ਜਗੀਰ ਕੌਰ ਦਾ ਛਲਕਿਆ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਵਲੋਂ ਉਲੀਕੇ ਸੰਘਰਸ਼ ਨੂੰ ਸਫ਼ਲ ਬਣਾਉਣ ਲਈ ਕਿਸਾਨ ਲਾਮਬੰਦੀ ਕਰਨ-ਰਸ਼ਪਾਲ ਸਿੰਘ
Ad Position 24