25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਔਖੇ ਵੇਲੇ ਕੋਈ ਵਿਰਲਾ ਹੀ ਹਾਲ ਪੁੱਛਦੈ, ਸਮਾਗਮ ਦੌਰਾਨ ਬੀਬੀ ਜਗੀਰ ਕੌਰ ਦਾ ਛਲਕਿਆ

Ad Position 21
No active advertisement
ਅਜੀਤ ਡੈਸਕ 27-02-2026
ਨਡਾਲਾ, 26 ਫਰਵਰੀ (ਰਘਬਿੰਦਰ ਸਿੰਘ)-ਐਸ.ਜੀ.ਪੀ.ਸੀ. ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੱਥੇ ਇੱਕ ਸਮਾਗਮ ਵਿਚ ਭਾਵੁਕ ਹੰੁਦਿਆਂ ਆਖਿਆ ਕਿ ਪਾਵਰ ਵੇਲੇ ਸਾਰੀ ਦੁਨੀਆਂ ਹੀ ਤੁਹਾਡੇ ਨਾਲ ਹੁੰਦੀ ਹੈ ਪਰ ਔਖੇ ਵੇਲੇ ਕੋਈ ਵਿਰਲਾ ਹੀ ਤੁਹਾਡਾ ਹਾਲ ਪੁੱਛਦੇ | ਬੀਬੀ ਜਗੀਰ ਕੌਰ ਨੇ ਆਖਿਆ ਕਿ ਮੈਂ ਹੁਣ ਚਾਰ-ਪੰਜ ਮਹੀਨੇ ਦੀ ਬਿਮਾਰੀ ਕਾਰਨ ਅੰਦਰ ਪਈ ਹਾਂ ਮੈਂ ਮਹਿਸੂਸ ਕੀਤਾ ਕਿ ਪਾਵਰ ਵੇਲੇ ਸਾਰੀ ਦੁਨੀਆ ਤੁਹਾਡੇ ਨਾਲ ਹੈ ਲੇਕਿਨ ਜਦੋਂ ਕੋਈ ਦੁੱਖ ਆ ਜਾਵੇ ਤਾਂ ਵਿਰਲੇ ਲੋਕ ਹੀ ਕਿਸੇ ਦੀ ਬਾਤ ਪੁੱਛਦੇ ਆ | ਬੀਬੀ ਨੇ ਆਖਿਆ ਕਿ ਬਿਮਾਰੀ ਕਾਰਨ ਮੈਂ ਬਹੁਤ ਔਖੀ ਹੋਈ ਮੇਰਾ ਤੁਰਨਾ ਔਖਾ ਹੋ ਗਿਆ, ਪਰ ਮੈਂ ਮਹਿਸੂਸ ਕੀਤਾ ਜਾਂ ਤਾਂ ਲੋਕ ਗਰਾਂਟਾਂ ਨਾਲ ਬੱਝੇ ਨੇ ਜਾਂ ਤਾਂ ਕੰਮਾਂ ਨਾਲ, ਪਰ ਨਿੱਜੀ ਤੌਰ ਤੇ ਕਿਸੇ ਦੇ ਦੁੱਖਾਂ-ਸੁੱਖਾਂ ਵਿਚ ਕੋਈ ਵਿਰਲਾ ਹੀ ਖੜਦਾ | ਉਨ੍ਹਾਂ ਆਖਿਆ ਕਿ ਇਹ ਪਰਖ ਦੀਆਂ ਘੜੀਆਂ ਹੁੰਦੀਆਂ ਨੇ ਇਹ ਤਕਲੀਫ਼ ਦੀਆਂ ਘੜੀਆਂ ਹੁੰਦੀਆਂ ਨੇ ਜੋ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਹਾਂ ਸੋ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ ਜਿਹੜਾ ਮੇਰਾ ਹਾਲ-ਚਾਲ ਪੁੱਛਦੇ ਰਹੇ ਅੱਜ ਮੈਂ ਮਹਿਸੂਸ ਕਰਦੀ ਜਦ ਮੈਂ ਚੌਕੜਾ ਲਾ ਕੇ ਨਹੀਂ ਬਹਿੰਦੀ ਸੱਚ ਜਾਣਿਓ ਬਹੁਤ ਦੁੱਖ ਹੁੰਦਾ, ਕਦੀ ਚਾਰ ਚਾਰ ਘੰਟੇ ਦੇ ਚੌਕੜੇ ਲਾ ਕੇ ਮੈਂ ਗੁਰੂ ਘਰ 'ਚ ਬੈਠਦੀ ਸੀ, ਲੰਬੇ ਸਫ਼ਰ ਕਰਦੀ ਰਹੀ ਅੱਜ ਡਾਕਟਰਾਂ ਵੱਲੋਂ ਨਾ ਚੌਕੜਾ ਲਾਉਣ ਦੀ ਇਜਾਜ਼ਤ ਹੈ ਨਾ ਮੈਨੰੂ ਸਫ਼ਰ ਕਰਨ ਦੀ | ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਮੇਰੇ ਲਈ ਅਰਦਾਸ ਕਰਿਓ ਕਿ ਬੀਬੀ ਜਗੀਰ ਕੌਰ ਦਾ ਚੌਂਕੜਾ ਟੁੱਟੇ ਤੇ ਨਾ ਹੀ ਮੇਰਾ ਸਫ਼ਰ, ਕਿਉਂਕਿ ਨਾ ਮੈਂ ਚੌਂਕੜੇ ਬਾਜੋਂ ਰਹਿ ਸਕਦੀ ਹਾਂ ਤੇ ਨਾ ਮੈਂ ਸਫ਼ਰ ਬਿਨਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਖਹਿਰਾ ਨਾਲ ਚਟਾਨ ਵਾਂਗੂ ਖੜੇ੍ਹ ਹਾਂ-ਬਲਵਿੰਦਰ ਬਜਾਜ <br/> ਅਗਲੀ ਖ਼ਬਰ ਪੁਲਿਸ ਵਲੋਂ ਪਸ਼ੂਆਂ ਨਾਲ ਭਰੀਆਂ ਦੋ ਗੱਡੀਆਂ ਕਾਬੂ
Ad Position 24