ਮੈਡੀਕਲ ਕੈਂਪ ਲਈ ਮੇਅਰ ਨੂੰ ਦਿੱਤਾ ਸੱਦਾ ਪੱਤਰ
ਅਜੀਤ ਡੈਸਕ
07-03-2026
ਜਲੰਧਰ, 6 ਮਾਰਚ (ਸ਼ਿਵ)-15 ਮਾਰਚ ਨੂੰ ਲੱਗਣ ਵਾਲੇ ਮੈਡੀਕਲ ਕੈਂਪ ਵਾਸਤੇ ਵੱਖ-ਵੱਖ ਮੁੱਖ ਮਹਿਮਾਨਾਂ ਨੂੰ ਸੱਦਾ ਪੱਤਰ ਦਿੱਤਾ, ਜਿਸ 'ਚ ਸਾਬਕਾ ਸੰਸਦ ਮੈਂਬਰ ਜਲੰਧਰ ਸੁਸ਼ੀਲ ਕੁਮਾਰ ਰਿੰਕੂ, ਮੇਅਰ ਵਨੀਤ ਧੀਰ ਸੀਨੀਅਰ, ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸ਼ਾਮਿਲ ਸਨ | ਸੱਦਾ ਪੱਤਰ ਦੇਣ ਵਾਲਿਆਂ 'ਚ ਐਨ. ਆਰ. ਆਈ. ਪ੍ਰਮੋਦ ਮਹਿੰਦੀਰੱਤਾ, ਹਸਪਤਾਲ ਕਮੇਟੀ ਤੋਂ ਚੇਅਰਮੈਨ ਕਮਲਜੀਤ ਸਿੰਘ ਭਾਟੀਆ, ਖ਼ਜ਼ਾਨਚੀ ਸਤੀਸ਼ ਕੁਮਾਰ, ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਗਰੀਨ ਲੈਂਡ, ਮੀਤ ਪ੍ਰਧਾਨ ਜਸਬੀਰ ਸਿੰਘ ਸੰਯੁਕਤ ਸਕੱਤਰ ਅੰਮਿ੍ਤ ਪਾਲ ਸਿੰਘ ਭਾਟੀਆ, ਕਾਰਜਕਾਰਨੀ ਮੈਂਬਰ ਅਸ਼ਵਨੀ ਟਿੰਮੀ, ਮਹਿੰਦਰ ਪਾਲ ਨਿੱਕਾ ਤੇ ਕਸ਼ਮੀਰ ਸਿੰਘ ਗਰੀਨ ਲੈਂਡ ਸ਼ਾਮਿਲ ਸਨ |
87ਵੇਂ ਸੀ. ਆਰ. ਪੀ. ਐਫ. ਸਥਾਪਨਾ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
ਜਲੰਧਰ, 6 ਮਾਰਚ (ਸ਼ੈਲੀ)-87ਵੇਂ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀ. ਆਰ. ਪੀ. ਐਫ.) ਸਥਾਪਨਾ ਦਿਵਸ ਦੇ ਮੌਕੇ 245 ਬਟਾਲੀਅਨ, ਸੀ. ਆਰ. ਪੀ. ਐਫ., ਕੈਂਪਸ ਲਿੱਧੜਾ ਜਲੰਧਰ ਵਲੋਂ ਬਟਾਲੀਅਨ ਹੈੱਡਕੁਆਰਟਰ ਵਿਖੇ ਇਕ ਸਵੈਇੱਛੁਕ ਖੁਨਦਾਨ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਬਟਾਲੀਅਨ ਦੇ ਕਮਾਂਡੈਂਟ ਬਿ੍ਜ ਲਾਲ ਨੇ ਕੀਤਾ | ਇਸ ਮੌਕੇ ਕਮਾਂਡੈਂਟ ਬਿ੍ਜ ਲਾਲ ਨੇ ਖੁਦ ਸਭ ਤੋਂ ਪਹਿਲਾਂ ਖੁਨਦਾਨ ਕੀਤਾ | ਉਨ੍ਹਾਂ ਆਪਣੀ ਅਗਵਾਈ ਵਿਚ ਅਧਿਕਾਰੀਆਂ ਅਤੇ ਜਵਾਨਾਂ ਨੂੰ ਇਸ ਪੁੰਨ ਦੇ ਕਾਰਜ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਮੌਜੂਦ ਸਾਰੇ ਕਰਮਚਾਰੀਆਂ ਨੂੰ ਖੁਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਇਹ ਕੈਂਪ ਜਲੰਧਰ ਦੇ ਇਕ ਹਸਪਤਾਲ ਦੇ ਸਹਿਯੋਗ ਨਾਲ ਕਰਵਾਇਆ | ਹਸਪਤਾਲ ਦੀ ਟੀਮ ਵਲੋਂ ਨੇ ਕੈਂਪ ਦੌਰਾਨ ਵਿਸ਼ੇਸ਼ ਸਹਿਯੋਗ ਦਿੱਤਾ | ਬਲੱਡ ਬੈਂਕ ਦੀ ਮਾਹਿਰ ਟੀਮ ਨੇ ਨਿਰਧਾਰਿਤ ਸੁਰੱਖਿਆ ਤੇ ਸਫ਼ਾਈ ਦੇ ਮਿਆਰਾਂ ਦੀ ਪੂਰੀ ਪਾਲਣਾ ਕਰਦਿਆਂ ਖੂਨ ਇਕੱਠਾ ਕੀਤਾ | ਬਟਾਲੀਅਨ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਇਸ ਸਮਾਗਮ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਕੁੱਲ 51 ਯੂਨਿਟ ਖੂਨ ਸਵੈਇੱਛੁਕ ਤੌਰ 'ਤੇ ਖੁਨ ਦਾਨ ਕੀਤਾ |