ਸੁਲਤਾਨਪੁਰ ਲੋਧੀ, 6 ਮਾਰਚ (ਨਰੇਸ਼ ਹੈਪੀ)-ਸਾਨੂੰ ਹੱਕ ਤੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਪ੍ਰਮਾਤਮਾ ਵੀ ਸਾਡੇ ਨਾਲ ਖੜ੍ਹਾ ਹੁੰਦਾ ਹੈ | ਇਹ ਪ੍ਰਗਟਾਵਾ ਸ਼ਹੀਦ ਊਧਮ ਸਿੰਘ ਚੌਕ ਨੇੜੇ ਰੈਸਟ ਹਾਊਸ ਦੇ ਬਾਹਰ ਨਵੇਂ ਖੁੱਲ੍ਹੇ ਸਨੇਕਰਜ ਦਾ ਉਦਘਾਟਨ ਕਰਨ ਮਗਰੋਂ ਐਸ. ਪੀ. ਮਲੇਰਕੋਟਲਾ ਗੁਰਸ਼ਰਨਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਫਾਸਟ ਫੂਡ ਦੀ ਨਵੀਂ ਫਰੈਂਚਾਈਸ ਖੋਲ੍ਹਣ 'ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ | ਸਨੇਕਰਜ਼ ਦੇ ਐਮ. ਡੀ. ਸੁਖ ਭੰਗੂ ਨੇ ਦੱਸਿਆ ਕਿ ਉਨ੍ਹਾਂ ਵਲੋਂ ਗਾਹਕਾਂ ਨੂੰ ਸਾਫ਼ ਸੁਥਰਾ ਫਾਸਟ ਫੂਡ ਬਹੁਤ ਹੀ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਇਆ ਜਾਂਦਾ ਹੈ | ਇਸ ਤੋਂ ਇਲਾਵਾ ਗਾਹਕ ਦੀ ਸਹੂਲਤ ਲਈ ਹੋਮ ਡਲਿਵਰੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਸੁਲਤਾਨਪੁਰ ਲੋਧੀ ਐਚ. ਪੀ. ਗੈਸ, ਪੁਰਾਣੀ ਦਾਣਾ ਮੰਡੀ ਦੇ ਐਮ. ਡੀ. ਰਾਜਪਾਲ ਸਿੰਘ ਭੰਗੂ ਨੇ ਇਸ ਮੌਕੇ ਸ਼ਾਮਿਲ ਹੋਏ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਆਈ. ਪੀ. ਐਸ. ਐਸ. ਐਸ. ਚੌਹਾਨ ਦੇ ਪੀ. ਐਸ. ਓ. ਓ. ਪੀ. ਰਾਣਾ, ਇੰਸਪੈਕਟਰ ਹਰਜੀਤ ਸਿੰਘ ਧਾਲੀਵਾਲ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ ਸੁਖ, ਜੱਜ ਗੈਸ ਸਰਵਿਸ ਦੇ ਐਮ. ਡੀ. ਕੰਵਲਨੈਣ ਸਿੰਘ ਕੇਨੀ, ਹਿੰਦ ਗੈਸ ਸਰਵਿਸ ਦੇ ਐਮ. ਡੀ. ਸੌਰਵ ਰਜਪ, ਉੱਪਲ ਗੈਸ ਸਰਵਿਸ ਦੇ ਐਮ. ਡੀ. ਐਡਵੋਕੇਟ ਭੁਵਨੇਸ਼ ਉੱਪਲ, ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਦੀਪਕ ਧੀਰ ਰਾਜੂ, ਮੀਤ ਪ੍ਰਧਾਨ ਨਵਨੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਮੋਗਲਾ, ਸਾਬਕਾ ਚੇਅਰਮੈਨ ਤੇਜਵੰਤ ਸਿੰਘ, ਕੌਂਸਲਰ ਸੰਤਪ੍ਰੀਤ ਸਿੰਘ, ਕੌਂਸਲਰ ਪਵਨ ਕਨੌਜੀਆ, ਕੌਂਸਲਰ ਰਜਿੰਦਰ ਸਿੰਘ, ਸਾਬਕਾ ਕੌਂਸਲਰ ਜੁਗਲ ਕਿਸ਼ੋਰ ਕੋਹਲੀ ਤੇ ਵਿੱਕੀ ਚੌਹਾਨ, ਗਿੱਲ ਆਟੋਜ਼ ਦੇ ਐਮ. ਡੀ. ਦਿਲਬਾਗ ਸਿੰਘ, ਕੇਵਲ ਸਿੰਘ ਬਰਾੜ, ਹੁਨਰਦੀਪ ਸਿੰਘ, ਸ਼ਰਨਜੀਤ ਸਿੰਘ ਸੰਧੂ, ਸਰਬਜੀਤ ਸਿੰਘ, ਗੁਰਪ੍ਰੀਤ ਸਿੰਘ ਢਾਲੇਕੇ, ਅਵਤਾਰ ਸਿੰਘ ਆਜ਼ਾਦ, ਰਜਿੰਦਰ ਸਿੰਘ, ਡਾ. ਨਿਰਵੈਲ ਸਿੰਘ ਧਾਲੀਵਾਲ, ਵਿਕਰਮ ਸਿੰਘ, ਸ਼ਾਮ ਸੁੰਦਰ, ਕਮਲਜੀਤ ਸਿੰਘ ਢਿੱਲੋਂ, ਸੁਰਜੀਤ ਸਿੰਘ ਸੇਚ, ਮਨਜਿੰਦਰ ਸਿੰਘ, ੈਨਰਾ ਬੈਂਕ ਦੇ ਮੈਨੇਜਰ ਆਦਿ ਵੀ ਹਾਜ਼ਰ ਸਨ |