ਕਪੂਰਥਲਾ, 6 ਮਾਰਚ (ਸਡਾਨਾ)-ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋਣ ਵਾਲੇ ਦੋ ਵਿਅਕਤੀਆਂ ਨੂੰ ਲੋਕਾਂ ਨੇ ਮੌਕੇ 'ਤੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ | ਆਪਣੀ ਸ਼ਿਕਾਇਤ 'ਚ ਮੇਜਰ ਸਿੰਘ ਵਾਸੀ ਕੜਾਲ ਕਲਾਂ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਮੁਹੱਲਾ ਸ਼ੇਰਾਂ ਵਾਲਾ ਨੇੜਿਓ ਲੰਘ ਰਿਹਾ ਸੀ ਤਾਂ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਲੜਕਿਆਂ ਨੇ ਉਸ ਦੀ ਪਤਨੀ ਦਾ ਪਰਸ ਖੋਹ ਲਿਆ ਤੇ ਫ਼ਰਾਰ ਹੋਣ ਲੱਗੇ, ਜਿਨ੍ਹਾਂ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕੀਤਾ | ਸ਼ਿਕਾਇਤਕਰਤਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਪਾਸ ਇਕ ਦੇਸੀ ਕੱਟਾ ਤੇ ਤੇਜ਼ਧਾਰ ਹਥਿਆਰ ਵੀ ਸੀ ਤੇ ਇਨ੍ਹਾਂ ਨੇ ਆਪਣੇ ਇਕ ਸਾਥੀ ਨੂੰ ਦੇਸੀ ਪਿਸਤੌਲ ਦੇ ਕੇ ਮੌਕੇ ਤੋਂ ਭਜਾ ਦਿੱਤਾ | ਸਿਟੀ ਪੁਲਿਸ ਨੇ ਕਥਿਤ ਦੋਸ਼ੀ ਅਕਾਸ਼ਦੀਪ ਪੁੱਤਰ ਹਰਜਿੰਦਰ ਸਿੰਘ ਤੇ ਅਕਾਸ਼ਦੀਪ ਸਿੰਘ ਉਰਫ ਲਾਲਾ ਵਾਸੀਆਨ ਸੈਫਲਾਬਾਦ ਵਿਰੁੱਧ ਕੇਸ ਦਰਜ ਕਰਕੇ ਇਨ੍ਹਾਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਉਕਤ ਵਿਅਕਤੀਆਂ ਪਾਸੋਂ 540 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਏ. ਐਸ. ਆਈ. ਕੁਲਦੀਪ ਸਿੰਘ ਵਲੋਂ ਕੀਤੀ ਜਾ ਰਹੀ ਹੈ |