20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪ੍ਰਵਾਸੀ ਭਾਰਤੀਆਂ ਨੇ ਬੱਚਿਆਂ ਨੂੰ ਮਾਈਕ ਸਹਾਇਤਾ ਦਿੱਤੀ

Ad Position 21
No active advertisement
ਅਜੀਤ ਡੈਸਕ 07-03-2026
ਢਿਲਵਾਂ, 6 ਮਾਰਚ (ਗੋਬਿੰਦ ਸੁਖੀਜਾ, ਪ੍ਰਵੀਨ)-ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਢਿਲਵਾਂ ਵਿਖੇ ਸਕੂਲ ਵਲੋਂ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀ ਵਧੀਆ ਦਿੱਖ ਬਣਾਉਣ ਲਈ 15 ਹਜ਼ਾਰ ਰੁਪਏ ਦਾ ਯੋਗਦਾਨ ਪ੍ਰਵਾਸੀ ਭਾਰਤੀ ਜੈਲਦਾਰ ਸੁਖਜੀਤ ਸਿੰਘ ਵਲੋਂ ਪਾਇਆ ਗਿਆ | ਇੱਥੇ ਵਰਨਣਯੋਗ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਸਮੇਂ-ਸਮੇਂ 'ਤੇ ਇਸ ਸਕੂਲ ਦੀ ਬਹੁਤ ਸਾਰੀ ਮਦਦ ਕਰ ਚੁੱਕੇ ਹਨ | ਇਸ ਮੌਕੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ 500-500 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਮਿਡ ਡੇ ਮੀਲ ਵਰਕਰਾਂ ਨੂੰ 500-500 ਰੁਪਏ ਸੇਵਾ ਦੇ ਰੂਪ ਵਿਚ ਦਿੱਤਾ ਗਿਆ | ਇਸ ਮੌਕੇ ਸਕੂਲ ਸਟਾਫ਼ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਮਨੋਜ ਕੁਮਾਰ ਅੱਬੀ, ਸੁਖਜੀਤ ਸਿੰਘ ਜੈਲਦਾਰ ਪ੍ਰਵਾਸੀ ਭਾਰਤੀ, ਗੁਰਿੰਦਰ ਪਾਲ ਸਿੰਘ, ਪ੍ਰਭਜੋਤ ਕੌਰ, ਜਸਪਾਲ ਕੌਰ, ਗੁਰਪ੍ਰੀਤ ਸਿੰਘ, ਹਰਜਿੰਦਰ ਕੌਰ, ਅਸ਼ੋਕ ਕੁਮਾਰ, ਬੀ.ਐਮ.ਟੀ. ਤਰਸੇਮ ਸਿੰਘ, ਨਵਰੂਪ ਕੌਰ, ਪ੍ਰਵੀਨ, ਅਨੀਤਾ, ਤਰਲੋਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੋਚ, ਅਮਨਪ੍ਰੀਤ ਕੌਰ, ਪ੍ਰਦੀਪ ਸਿੰਘ, ਪਰਵਿੰਦਰ ਕੌਰ, ਨਿਸ਼ਾਨ ਸਿੰਘ, ਜਥੇ. ਗੁਰਦਿਆਲ ਸਿੰਘ ਸਾਬਕਾ ਨਗਰ ਪੰਚਾਇਤ ਪ੍ਰਧਾਨ, ਜਥੇਦਾਰ ਕੁਲਵਿੰਦਰ ਸਿੰਘ ਢਿਲਵਾਂ ਸੀਨੀਅਰ ਮੀਤ ਪ੍ਰਧਾਨ, ਮਿੰਟੂ ਸੁਖੀਜਾ,,ਸੂਬੇਦਾਰ ਜਸਪਾਲ ਸਿੰਘ, ਸਵਰਨ ਸਿੰਘ ਢਿੱਲੋਂ ਸਾਬਕਾ ਵਣ ਰੇਂਜ ਆਫ਼ੀਸਰ, ਨੰਬਰਦਾਰ ਸੁਖਵਿੰਦਰ ਸਿੰਘ ਬੌਬੀ , ਅਸ਼ੋਕ ਕੁਮਾਰ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਟਿੱਬਾ ਸਾਹਿਬ ਸਪਰੋੜ ਵਲੋਂ ਬਾਈਪਾਸ 'ਤੇ ਲਗਾਏ ਗਏ ਲੰਗਰ ਅਗਲੀ ਖ਼ਬਰ ਭੁਲੱਥ ਵਿਖੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਮਹੀਨਾਵਾਰ ਮੀਟਿੰਗ
Ad Position 24