20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਟਿੱਪਰ ਅਤੇ ਟਰੱਕ ਦੀ ਟੱਕਰ ਵਿਚ ਇਕ ਚਾਲਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ) - ਇਥੇ ਨੇੜ੍ਹਲੇ ਪਿੰਡ ਬਹਿਲੋਲਪੁਰ ਦੇ ਸਰਹਿੰਦ ਨਹਿਰ....

Ad Position 21
No active advertisement
ਅਜੀਤ ਡੈਸਕ 20-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ) - ਇਥੇ ਨੇੜ੍ਹਲੇ ਪਿੰਡ ਬਹਿਲੋਲਪੁਰ ਦੇ ਸਰਹਿੰਦ ਨਹਿਰ ਪੁਲ ਨੇੜ੍ਹੇ ਅੱਧੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿਚ ਟਿੱਪਰ ਤੇ ਟਰੱਕ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਗੁਰਵਿੰਦਰ ਸਿੰਘ (35) ਵਾਸੀ ਆਦਮਪੁਰ ਦੀ ਮੌਤ ਹੋ ਗਈ ਜਦਕਿ ਦੂਜੇ ਵਾਹਨ ਦਾ ਚਾਲਕ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਟਿੱਪਰ ਚਾਲਕ ਗੁਰਵਿੰਦਰ ਸਿੰਘ ਬਜਰੀ ਦੀ ਢੋਆ-ਢੁਆਈ ਲਈ ਸਰਹਿੰਦ ਨਹਿਰ ਕਿਨਾਰੇ ਰੋਪੜ ਵੱਲ ਨੂੰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਸੀਮਿੰਟ ਦੇ ਭਰੇ ਟਰੱਕ ਨਾਲ ਉਸਦੀ ਜ਼ਬਰਦਸਤ ਟੱਕਰ ਹੋ ਗਈ।

ਇਸ ਹਾਦਸੇ ਵਿਚ ਦੋਵੇਂ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ ਜਿਸ ਵਿਚ ਗੁਰਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਟਰੱਕ ਚਾਲਕ ਰਮੇਸ਼ ਕੁਮਾਰ ਜਖ਼ਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਚਰਨਜੀਤ ਸਿੰਘ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਵਲੋਂ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਜਦਕਿ ਜਖ਼ਮੀ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਗਿਆ।

ਗੁਰਵਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਛੋਟੇ-ਛੋਟੇ ਬੱਚੇ ਛੱਡ ਗਿਆ। ਸਾਵਣ ਦੇ ਚੱਲ ਰਹੇ ਨਰਾਤਿਆਂ ਸਬੰਧੀ ਮਾਤਾ ਨੈਣਾ ਦੇਵੀ ਦੇ ਦਰਸ਼ਨਾਂ ਲਈ ਜਾਣ ਵਾਲੇ ਵਾਹਨਾਂ ਦੀ ਰੋਪੜ ਰੋਡ ’ਤੇ ਭਾਰੀ ਆਵਾਜਾਈ ਲੱਗੀ ਰਹਿੰਦੀ ਹੈ। ਇਸ ਹਾਦਸੇ ਤੋਂ ਬਾਅਦ ਸੜਕ ’ਤੇ ਲੰਬਾ ਜਾਮ ਲੱਗ ਗਿਆ ਜਿਸ ਨੂੰ ਖੁੱਲ੍ਹਵਾਉਣ ਲਈ ਮਾਛੀਵਾੜਾ ਪੁਲਿਸ ਨੂੰ ਕਾਫ਼ੀ ਮੁਸ਼ੱਕਤ ਕਰਨੀ ਪਈ। ਥਾਣਾ ਮੁਖੀ ਚਰਨਜੀਤ ਸਿੰਘ ਵਲੋਂ ਮਸ਼ੀਨ ਮੰਗਵਾ ਕੇ ਦੋਵੇਂ ਵਾਹਨਾਂ ਨੂੰ ਸਾਈਡ ’ਤੇ ਕਰਵਾਇਆ ਜਿਸ ਤੋਂ ਬਾਅਦ ਆਵਾਜਾਈ ਚੱਲ ਸਕੀ।

Ad Position 22
No active advertisement
ਪਿਛਲੀ ਖ਼ਬਰ ਕਾਲਜ ਪੜ੍ਹਨ ਗਏ 2 ਨੌਜਵਾਨ ਵਿਦਿਆਰਥੀ ਭੇਤਭਰੇ ਹਾਲਾਤਾਂ ਵਿਚ ਹੋਏ ਲਾਪਤਾ ਅਗਲੀ ਖ਼ਬਰ ਜਥੇਦਾਰ ਮਨਮੋਹਣ ਖੇੜਾ ਨੇ 21 ਅਗਸਤ ਦੇ ਪੰਜਾਬ ਬੰਦ ਨੂੰ ਲੈ ਕੇ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ
Ad Position 24