20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਕਾਲਜ ਪੜ੍ਹਨ ਗਏ 2 ਨੌਜਵਾਨ ਵਿਦਿਆਰਥੀ ਭੇਤਭਰੇ ਹਾਲਾਤਾਂ ਵਿਚ ਹੋਏ ਲਾਪਤਾ

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਦੇ 2 ਨੌਜਵਾਨ ਵਿਦਿਆਰਥੀ ਭੇਤਭਰੇ ਢੰਗ...

Ad Position 21
No active advertisement
ਅਜੀਤ ਡੈਸਕ 20-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ) - ਮਾਛੀਵਾੜਾ ਦੇ 2 ਨੌਜਵਾਨ ਵਿਦਿਆਰਥੀ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ ਹਨ ਜਿਸ ਕਾਰਨ ਉਨ੍ਹਾਂ ਦੇ ਮਾਪੇ ਬੇਹੱਦ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ। ਜਾਣਕਾਰੀ ਅਨੁਸਾਰ, ਵਰੁਣ ਚੌਧਰੀ ਤੇ ਉਤਕਰਸ਼ ਸ਼ਰਮਾ ਵਾਸੀ ਮਾਛੀਵਾੜਾ ਲੰਘੀ 19 ਅਗਸਤ ਨੂੰ ਸਵੇਰੇ ਕਾਲਜ ਵਿਖੇ ਪੜ੍ਹਨ ਲਈ ਗਏ। ਵਰੁਣ ਚੌਧਰੀ ਆਪਣੀ ਕਾਰ ’ਤੇ ਸਵਾਰ ਹੋ ਕੇ ਗਿਆ ਜਦਕਿ ਉਤਕਰਸ਼ ਸ਼ਰਮਾ ਉਸਦਾ ਦੋਸਤ ਸੀ ਜੋ ਉਸ ਨਾਲ ਗਿਆ।

ਘਰ ਤੋਂ ਕਾਲਜ ਪੜ੍ਹਨ ਗਏ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੇ ਮੋਬਾਇਲ ਫੋਨ ਬੰਦ ਹੋ ਗਏ। ਬਾਅਦ ਦੁਪਹਿਰ ਤੱਕ ਉਹ ਵਾਪਸ ਨਾ ਪਰਤੇ ਅਤੇ ਨਾ ਹੀ ਉਨ੍ਹਾਂ ਦੇ ਮੋਬਾਇਲ ਫੋਨ ਮਿਲੇ ਤਾਂ ਮਾਪਿਆਂ ਨੂੰ ਉਨ੍ਹਾਂ ਦੀ ਚਿੰਤਾ ਸਤਾਉਣ ਲੱਗੀ। ਮਾਪਿਆਂ ਵਲੋਂ ਜਦੋਂ ਕਾਲਜ ਜਾ ਕੇ ਪਤਾ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨ ਕਾਲਜ ਪੜ੍ਹਨ ਨਹੀਂ ਆਏ। ਫਿਰ ਉਨ੍ਹਾਂ ਵਲੋਂ ਹੋਰ ਥਾਵਾਂ ’ਤੇ ਵੀ ਨੌਜਵਾਨਾਂ ਦੀ ਬਹੁਤ ਤਲਾਸ਼ ਕੀਤੀ ਗਈ ਪਰ ਜਦੋਂ ਕੋਈ ਸੁਰਾਗ ਨਾ ਲੱਗਾ ਤਾਂ ਇਸ ਸਬੰਧੀ ਮਾਛੀਵਾੜਾ ਪੁਲਿਸ ਨੂੰ ਉਨ੍ਹਾਂ ਦੇ ਲਾਪਤਾ ਹੋਣ ਬਾਰੇ ਰਿਪੋਰਟ ਦਰਜ ਕਰਵਾਈ ਗਈ। ਥਾਣਾ ਮੁਖੀ ਚਰਨਜੀਤ ਸਿੰਘ ਵਲੋਂ ਦੋਵਾਂ ਨੌਜਵਾਨਾਂ ਦੀਆਂ ਮੋਬਾਇਲ ਲੋਕੇਸ਼ਨਾਂ ਅਤੇ ਡੀਟੇਲ ਮੰਗਵਾਈ ਜਾ ਰਹੀ ਹੈ ਤਾਂ ਜੋ ਕੋਈ ਸੁਰਾਗ ਪਤਾ ਲੱਗਾ।

ਅੱਜ ਦੂਜੇ ਦਿਨ ਵੀ ਜਦੋਂ ਦੋਵੇਂ ਨੌਜਵਾਨਾਂ ਤੇ ਉਨ੍ਹਾਂ ਕੋਲ ਮੌਜੂਦ ਕਾਰ ਬਾਰੇ ਕੋਈ ਸੁਰਾਗ ਨਾ ਮਿਲਿਆ ਤਾਂ ਮਾਪਿਆਂ ਦੀ ਚਿੰਤਾ ਹੋਰ ਵਧ ਗਈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਵੇਂ ਨੌਜਵਾਨਾਂ ਦੀ ਜਲਦ ਤੋਂ ਜਲਦ ਤਲਾਸ਼ ਕੀਤੀ ਜਾਵੇ।

Ad Position 22
No active advertisement
ਪਿਛਲੀ ਖ਼ਬਰ ਲੋਹੀਆਂ ਦੀਆਂ ਵੱਖ-ਵੱਖ ਜਥੇਬੰਦੀਆਂ ਅਤੇ ਆਗੂਆਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸਮਰਥਨ ਅਗਲੀ ਖ਼ਬਰ ਟਿੱਪਰ ਅਤੇ ਟਰੱਕ ਦੀ ਟੱਕਰ ਵਿਚ ਇਕ ਚਾਲਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Ad Position 24