21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਸੰਤ ਬਾਬਾ ਦੀਵਾਨ ਸਿੰਘ ਦੀ 100ਵੀਂ ਬਰਸੀ ਨੂੰ ਸਮਰਪਿਤ ਕਬੱਡੀ ਕੱਪ 10 ਨੂੰ <br/>

Ad Position 21
No active advertisement
ਅਜੀਤ ਡੈਸਕ 08-03-2026
ਤਲਵੰਡੀ ਚੌਧਰੀਆਂ, 7 ਮਾਰਚ (ਪਰਸਨ ਲਾਲ ਭੋਲਾ)-ਸੰਤ ਬਾਬਾ ਦੀਵਾਨ ਸਿੰਘ ਦੀ 100ਵੀਂ ਬਰਸੀ ਨੂੰ ਸਮਰਪਿਤ ਕਬੱਡੀ ਕੱਪ ਪਿੰਡ ਸੂਜੋਕਾਲੀਆ ਵਿਖੇ ਪ੍ਰਵਾਸੀ ਭਾਰਤੀ, ਇਲਾਕਾ ਤੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ 10 ਮਾਰਚ ਕਰਵਾਇਆ ਜਾ ਰਿਹਾ ਹੈ | ਦੂਜੀ ਲੜੀ ਦੇ 43 ਸ੍ਰੀ ਅਖੰਡ ਪਾਠ ਸਾਹਿਬ 6 ਤਰੀਕ ਨੂੰ ਆਰੰਭ ਕਰਵਾਏ ਗਏ ਹਨ, ਜਿਨ੍ਹਾਂ ਦੇ 8 ਮਾਰਚ ਨੂੰ ਭੋਗ ਪੈਣਗੇ | ਇਸੇ ਤਰ੍ਹਾਂ 8 ਮਾਰਚ ਨੂੰ ਤੀਜੀ ਲੜੀ ਦੇ 43 ਸ੍ਰੀ ਅਖੰਡ ਸਾਹਿਬ ਦੇ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ 10 ਤਰੀਕ ਨੂੰ ਭੋਗ ਪੈਣ ਉਪਰੰਤ ਸੁੰਦਰ ਦੀਵਾਨ ਸਜਾਇਆ ਜਾਣਗੇ | ਭਾਈ ਗੁਰਪ੍ਰਤਾਪ ਸਿੰਘ ਪਦਮ ਢਾਡੀ ਜਥਾ ਸੰਤ ਬਾਬਾ ਦੀਵਾਨ ਸਿੰਘ ਜੀਵਨ 'ਤੇ ਚਾਨਣਾ ਪਾ ਕੇ ਸੰਗਤਾਂ ਗੁਰੂ ਚਰਨਾਂ ਨਾਲ ਜੋੜਨਗੇ | ਕਬੱਡੀ ਕੱਪ ਟੂਰਨਾਮੈਂਟ ਦਾ ਉਦਘਾਟਨ ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਕਰਨਗੇ | ਟੂਰਨਾਮੈਂਟ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ, ਆਰਵ ਟਰਾਂਸਪੋਰਟ ਯੂ. ਐਸ. ਏ., ਚੜ੍ਹਦੀ ਕਲਾ ਕਬੱਡੀ ਕਲੱਬ ਜਲੰਧਰ, ਸ੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨ ਦੀਆਂ ਟੀਮਾਂ ਪੁੱਜ ਰਹੀਆਂ ਹਨ | 70 ਕਿੱਲੋ ਭਾਰ ਵਰਗ ਦੇ ਲੜਕਿਆਂ ਤੇ ਲੜਕੀਆਂ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ | ਜੇਤੂ ਟੀਮ ਨੂੰ 81 ਹਜ਼ਾਰ ਤੇ ਉਪ ਜੇਤੂ ਟੀਮ ਨੂੰ 71 ਹਜ਼ਾਰ ਨਕਦ ਇਨਾਮ ਦੇ ਕੇ ਨਿਵਾਜਿਆ ਜਾਵੇਗਾ | ਬੈੱਸਟ ਜਾਫੀ ਤੇ ਰੇਡਰ ਨੂੰ ਕੱਪੜੇ ਧੋਣ ਵਾਲੀ ਮਸ਼ੀਨ ਨਾਲ ਸਨਮਾਨਿਤ ਕੀਤਾ ਜਾਵੇਗਾ | ਬਾਬਾ ਬੀਰ ਸਿੰਘ ਬਲੱਡ ਡੋਨੇਟ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਈਰਾਨ ਵਿਚਲੇ ਇਤਿਹਾਸਕ ਗੁਰੂ ਧਾਮਾਂ ਦੀ ਸੁਰੱਖਿਆ ਲਈ ਭਾਰਤ ਦਖ਼ਲ ਦੇਵੇ-ਸੰਤ ਸੀਚੇਵਾਲ <br/> ਅਗਲੀ ਖ਼ਬਰ 'ਆਪ' ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਦਾ ਤਿੱਖਾ ਪਲਟਵਾਰ <br/>
Ad Position 24