ਨਡਾਲਾ, 9 ਮਾਰਚ (ਰਘਬਿੰਦਰ ਸਿੰਘ)-ਸ਼ਿੰਘਰਾਲਾ-ਸ਼ੁਭਕਰਮਨ ਨਡਾਲਾ ਦੇ ਚੇਅਰਮੈਨ ਡਾਕਟਰ ਆਸਾ ਸਿੰਘ ਘੁੰਮਣ ਨੇ ਪੈੱ੍ਰਸ ਨੂੰ ਸੰਬੋਧਨ ਹੁੰਦਿਆਂ ਦੱਸਿਆ ਕਿ ਸੰਸਥਾ ਨੇ ਫ਼ੈਸਲਾ ਕੀਤਾ ਹੈ ਕਿ ਆਪਣੇ ਇਲਾਕੇ ਦਾ ਜੋ ਵੀ ਵਿਦਿਆਰਥੀ ਯੂ. ਪੀ. ਐਸ. ਸੀ. ਦੀ ਪ੍ਰੀਖਿਆ ਦੀ ਪ੍ਰੀਲੀਮਿਨਰੀ ਪ੍ਰੀਖਿਆ 'ਚੋਂ ਪਾਸ ਹੁੰਦਾ ਹੈ ਉਸ ਨੂੰ ਮੇਨ ਦੀ ਤਿਆਰੀ ਲਈ ਪੰਜਾਹ ਹਜ਼ਾਰ ਅਤੇ ਮੇਨ ਪਾਸ ਕਰਨ ਵਾਲੇ ਨੂੰ ਇੰਟਰਵਿਊ ਦੀ ਤਿਆਰੀ ਲਈ ਹੋਰ ਪੰਜਾਹ ਹਜ਼ਾਰ ਦੀ ਮਦਦ ਰਾਸ਼ੀ ਦਿੱਤੀ ਜਾਵੇਗੀ | ਇਸ ਸ਼ੁੱਭ ਕਰਮਨ ਲਈ ਯੂ. ਐਸ. ਏ. ਵਾਸੀ ਕਰਨਲ ਬਲਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਹੇਗਾ | ਡਾ. ਘੁੰਮਣ ਨੇ ਦੱਸਿਆ ਕਿ ਸਾਡੇ ਹੋਰ ਐਨ. ਆਰ. ਆਈ. ਵੀਰ ਵੀ ਲੋੜਵੰਦਾਂ ਦੀ ਮਦਦ ਕਰਨ ਨੂੰ ਤਿਆਰ ਹਨ ਬਸ਼ਰਤੇ ਕਿ ਬੱਚੇ ਐਮ. ਬੀ. ਏ., ਐਮ. ਬੀ. ਬੀ. ਐਸ. ਵਗੈਰਾ ਲਈ ਅੱਗੇ ਆਉਣ |