ਫਗਵਾੜਾ, 10 ਮਾਰਚ (ਚਾਨਾ)-ਇਕ ਨੌਜਵਾਨ ਦਾ ਮੋਬਾਈਲ ਫ਼ੋਨ ਖੋਹ ਕੇ ਭੱਜਣ ਵਾਲੇ ਖ਼ਿਲਾਫ਼ ਸਿਟੀ ਪੁਲਿਸ ਨੇ ਧਾਰਾ 304 ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਸੁਬਰਤ ਕੁਮਾਰ ਸਾਹੂ ਪੁੱਤਰ ਪਰਦੀਪ ਕੁਮਾਰ ਹਾਲ ਵਾਸੀ ਖੇੜਾ ਰੋਡ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 8 ਮਾਰਚ ਨੂੰ ਉਹ ਆਪਣੇ ਪੀ. ਜੀ. ਦੀ ਗਲੀ ਖੇੜਾ ਰੋਡ ਤੋਂ ਪੈਦਲ ਜਾ ਰਿਹਾ ਸੀ ਤਾਂ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਇਕ ਨੌਜਵਾਨ ਆਇਆ ਤੇ ਉਸ ਦਾ ਮੋਬਾਈਲ ਫ਼ੋਨ ਖੋਹ ਕੇ ਲੈ ਗਿਆ | ਜਿਸ ਸੰਬੰਧ 'ਚ ਪੁਲਿਸ ਨੇ ਮਨਜੀਤ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਦਰਵੇਸ਼ ਪਿੰਡ ਖ਼ਿਲਾਫ਼ ਕੇਸ ਦਰਜ ਕੀਤਾ ਹੈ |