14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

'ਕਿਸਾਨ ਜਾਗ੍ਰਿਤੀ ਯਾਤਰਾ' ਦਾ ਸਿੱਖ ਸਦਭਾਵਨਾ ਦਲ ਦੇ ਪ੍ਰਧਾਨ ਮੁਲਤਾਨੀ ਦੀ ਅਗਵਾਈ 'ਚ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 11-03-2026

ਐਮਾ ਮਾਂਗਟ, 10 ਮਾਰਚ (ਗੁਰਦੀਪ ਸਿੰਘ ਗੁਰਾਇਆ)-ਬੀਤੀ 7 ਫਰਵਰੀ ਨੂੰ ਕੰਨਿਆਕੁਮਾਰੀ ਤੋਂ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਰਾਜਨੀਤਿਕ) ਦੇ ਰਾਸ਼ਟਰੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸ਼ੁਰੂ ਹੋਈ ਕਿਸਾਨ ਜਾਗ੍ਰਿਤੀ ਯਾਤਰਾ ਦਾ ਚੱਕ ਅੱਲਾ ਬਖ਼ਸ਼ (ਮੁਕੇਰੀਆਂ) ਪਹੁੰਚਣ ਮੌਕੇ ਸਿੱਖ ਸਦਭਾਵਨਾ ਦਲ ਦੇ ਪੰਜਾਬ ਪ੍ਰਧਾਨ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਦੀ ਅਗਵਾਈ ਵਿਚ ਭਰਵਾਂ ਸਵਾਗਤ ਕੀਤਾ ਗਿਆ। ਕਿਸਾਨ ਜਾਗ੍ਰਿਤੀ ਯਾਤਰਾ ਦਾ ਸਵਾਗਤ ਕਰਨ ਵਾਲੇ ਆਗੂਆਂ ਨੇ ਜਥੇ ਦੀਆਂ ਸਾਰੀਆਂ ਮੰਗਾਂ ਲਈ ਆਪਣੀ ਸਹਿਮਤੀ ਅਤੇ ਸਮਰਥਨ ਪ੍ਰਗਟ ਕੀਤਾ। ਮੰਗਾਂ ਵਿਚ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਲਾਗੂ ਕਰਨਾ, ਕਿਸਾਨਾਂ ਲਈ ਪੂਰੀ ਕਰਜ਼ਾ ਰਾਹਤ, ਫ਼ਸਲ ਬੀਮਾ ਯੋਜਨਾ ਵਿਚ ਸੁਧਾਰ ਅਤੇ ਗੰਨੇ ਦੀ ਕੀਮਤ 600 ਰੁਪਏ ਪ੍ਰਤੀ ਕੁਇੰਟਲ ਕਰਨਾ ਸ਼ਾਮਲ ਹੈ। ਇਸ ਮੌਕੇ ਕਿਸਾਨਾਂ ਨੇ ਬਲਦੇਵ ਸਿੰਘ ਸਿਰਸਾ, ਹਰਸੁਲਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਰੜਾ, ਸਤਨਾਮ ਸਿੰਘ ਬਾਗੜੀਆਂ, ਸੁਖਪਾਲ ਸਿੰਘ ਡੱਫਰ, ਬਾਬਾ ਕੰਵਲਜੀਤ ਸਿੰਘ ਅਤੇ ਕੰਵਲਜੀਤ ਸਿੰਘ ਖੁਸ਼ਹਾਲਪੁਰ ਦੀ ਅਗਵਾਈ ਹੇਠ, ਹਜ਼ਾਰਾਂ ਲੋਕਾਂ ਨੇ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਹੋਣ ਵਾਲੀ ਕਿਸਾਨ ਮਹਾਂ ਪੰਚਾਇਤ ਵਿਚ ਸ਼ਾਮਲ ਹੋਣ ਦਾ ਪ੍ਰਣ ਲਿਆ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ, ਭਾਈ ਬਲਦੇਵ ਸਿੰਘ ਵਡਾਲਾ ਅਤੇ ਬਲਦੇਵ ਸਿੰਘ ਸਿਰਸਾਨੇ ਕਿਹਾ ਕਿ 1994 ਵਿਚ ਸਰਕਾਰ ਦੁਆਰਾ ਦਸਤਖ਼ਤ ਕੀਤੇ ਗਏ ਗੈਟ (ਹੁਣ ਡਬਲਯੂ. ਟੀ. ਓ.) ਸਮਝੌਤੇ ਕਾਰਨ ਭਾਰਤੀ ਕਿਸਾਨਾਂ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਜੇਕਰ ਉਸ ਸਮੇਂ ਭਾਰਤੀ ਕਿਸਾਨ ਸੁਚੇਤ ਰਹਿੰਦੇ ਅਤੇ ਭਾਰਤ ਸਰਕਾਰ ਦੇ ਉਸ ਸਮਝੌਤੇ 'ਤੇ ਦਸਤਖ਼ਤ ਕਰਨ ਦੇ ਫ਼ੈਸਲੇ ਦਾ ਵਿਰੋਧ ਕਰਦੇ ਤਾਂ ਸਾਡੀ ਸਰਕਾਰ ਵਿਦੇਸ਼ੀ ਦੇਸ਼ਾਂ ਨਾਲ ਵਪਾਰ ਕਰਨ ਦੇ ਯੋਗ ਨਹੀਂ ਹੁੰਦੀ ਜੋ ਭਾਰਤੀ ਖੇਤੀਬਾੜੀ ਖੇਤਰ ਨੂੰ ਤਬਾਹ ਕਰ ਦੇਣਗੇ। ਇਸ ਲਈ ਕਿਸਾਨਾਂ ਨੂੰ ਸਮੇਂ ਸਿਰ ਇੱਕਜੁੱਟ ਹੋ ਕੇ ਲੜਨਾ ਪਵੇਗਾ। ਇਸ ਮੌਕੇ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਅਭਿਮੰਨਿਊ ਕੋਹਾੜ, ਸਤਨਾਮ ਸਿੰਘ ਬਹਿਰੂ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਸਾਹਨੀ, ਹਰਸੁਲਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਰੋਡਾ, ਸਤਨਾਮ ਸਿੰਘ ਬਾਗੜੀਆਂ, ਸੋਨੂੰ ਔਲਖ, ਮਨਪ੍ਰੀਤ ਸਿੰਘ ਬਾਠ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਕੰਵਲਜੀਤ ਸਿੰਘ ਖੁਸ਼ਹਾਲਪੁਰ, ਬਾਬਾ ਕੰਵਲਜੀਤ ਸਿੰਘ ਡੱਲੇਵਾਲ, ਸੁਖਪਾਲ ਸਿੰਘ ਡੱਲੇਵਾਲ, ਡੀ. ਸਿੰਘ, ਕਾਕਾ ਸਿੰਘ ਕੋਟੜਾ, ਜਸਬੀਰ ਸਿੰਘ ਸਿੱਧੂਪੁਰ, ਅਰੁਣ ਪਟੇਲ, ਰਾਜਬੀਰ ਸਿੰਘ, ਸੋਨਵੀਰ ਚੌਧਰੀ, ਨਿਤਿਨ ਬਾਲਿਆਣ, ਸ਼ਾਦਾਬ ਚੌਧਰੀ, ਇੰਦਰਜੀਤ ਪੰਨੀਵਾਲਾ ਰਾਜਸਥਾਨ, ਮਹਾਂਵੀਰ ਪ੍ਰਸਾਦ, ਅਨਿਲ ਤੱਲਣ, ਕੁਲਵਿੰਦਰ ਸਿੰਘ ਮਾਛੀਆਣਾ, ਬਲਕਾਰ ਸਿੰਘ ਢੀਂਡਸਾ, ਸੁਪਿੰਦਰ ਸਿੰਘ ਬੱਗਾ, ਗੁਰਦੀਪ ਸਿੰਘ ਇਕਬਾਲ, ਗੁਰਵਿੰਦਰ ਸਿੰਘ ਪੰਨਾ, ਗੁਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਸ. ਨਾਹਰ ਸਿੰਘ, ਕੁਲਦੀਪ ਸਿੰਘ, ਮਨਦੀਪ ਸਿੰਘ, ਕੇਸਰਾ ਰਾਮ, ਗੁਰਮੇਲ ਸਿੰਘ ਮੁਲਤਾਨੀ ਆਦਿ ਵੀ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦਾ ਮੋਬਾਈਲ ਫ਼ੋਨ ਖੋਹ ਕੇ ਲੈ ਜਾਣ ਸੰਬੰਧੀ ਕੇਸ ਦਰਜ ਅਗਲੀ ਖ਼ਬਰ ਜੀ.ਐਮ.ਸੀ.ਐਚ.-32 ਚੰਡੀਗੜ੍ਹ ਦੇ ਟਰਾਮਾ ਸੈਂਟਰ ਦਾ ਗ੍ਰਹਿ ਸਕੱਤਰ ਸਿਹਤ ਵਲੋਂ ਐਮਰਜੈਂਸੀ ਦੌਰਾ
Ad Position 24