15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਟਿ੍ਨਿਟੀ ਕਾਲਜ ਜਲੰਧਰ ਵਿਖੇ ਸਾਇੰਸ ਦਿਵਸ ਨੂੰ ਸਮਰਪਿਤ ਦੋ ਦਿਨਾਂ ਪ੍ਰੋਗਰਾਮ ਸਮਾਗਮ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਜਸਪਾਲ ਸਿੰਘ)-ਟਿ੍ਨਿਟੀ ਕਾਲਜ ਜਲੰਧਰ ਦੇ ਸਾਇੰਸ ਵਿਭਾਗ (ਸੀ. ਵੀ. ਰਮਨ ਸੁਸਾਇਟੀ) ਨੇਸਰ ਸੀ. ਵੀ. ਰਮਨ ਦੇ ਸਨਮਾਨ ਵਿਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ | ਇਸ ਮੌਕੇ ਵਿਗਿਆਨ ਵਿਚ ਅÏਰਤਾਂ ਦੀ ਭੂਮਿਕਾ ਵਿਸ਼ੇ ਸੰਬੰਧੀ ਗੈਸਟ ਲੈਕਚਰ ਦਾ ਆਯੋਜਨ ਕੀਤਾ, ਜਿਸ ਵਿਚ ਕੈਮਿਸਟਰੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਸਹਾਇਕ ਪ੍ਰੋਫੈਸਰ ਡਾ. ਹਰਜਿੰਦਰ ਕੌਰ ਨੇ ਰਿਸੋਰਸ ਪਰਸਨ ਨੇ ਸ਼ਿਰਕਤ ਕੀਤੀ | ਸੀ. ਵੀ. ਰਮਨ ਸੁਸਾਇਟੀ ਦੀ ਪ੍ਰੇਜ਼ੀਡੈਂਟ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਆਪਣੇ ਭਾਸ਼ਨ ਰਾਹੀਂ ਸਾਰਿਆ ਦਾ ਇਸ ਪ੍ਰੋਗਰਾਮ ਵਿਚ ਪਹੁੰਚਣ ਲਈ ਸਵਾਗਤ ਕੀਤਾ | ਉਪਰੰਤ ਡਾ. ਹਰਜਿੰਦਰ ਕੌਰ ਨੇ ਵਿਸ਼ੇ 'ਤੇ ਇਕ ਜਾਣਕਾਰੀ ਭਰਪੂਰ ਲੈਕਚਰ ਦਿੱਤਾ | ਪ੍ਰੋਗਰਾਮ ਦੇ ਦੂਜੇ ਦਿਨ ਟਿ੍ਨਿਟੀ ਕਾਲਜ ਦੇ ਸਾਇੰਸ ਵਿਭਾਗ ਦੀ ਸਹਾਇਕ ਪ੍ਰੋ. ਮਿਨਾਕਸ਼ੀ ਸ਼ਰਮਾ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਉਨ੍ਹਾ ਵਿਦਿਆਰਥੀਆਂ ਨੂੰ ਵਿਸ਼ਵ ਕੋੜ੍ਹ ਖਾਤਮੇ ਵਿਸ਼ੇ ਸੰਬੰਧੀ ਇਕ ਜਾਗਰੂਕਤ ਸੈਸ਼ਨ ਦਿੱਤਾ | ਉਸੇ ਦਿਨ ਵੱਖ-ਵੱਖ ਵਿਗਿਆਨ ਮੁਕਾਬਲੇ ਕਰਵਾਏ ਗਏ | ਨਤੀਜੇ ਦੌਰਾਨ ਪੀ. ਪੀ. ਟੀ. ਮੁਕਾਬਲੇ 'ਚੋਂ ਪਹਿਲਾ ਇਨਾਮ ਵਿਦਿਆਰਥਣ ਭਾਵਨਾ (ਬੀ. ਐਸ. ਸੀ. ਪਹਿਲਾ ਸਾਲ), ਦੂਜਾ ਇਨਾਮ ਵਿਦਿਆਰਥਣ ਸੁਨੇਹਾ (ਬੀ. ਐਸ. ਸੀ. ਤੀਜਾ ਸਾਲ) ਤੇ ਤੀਜਾ ਇਨਾਮ ਵਿਦਿਆਰਥਣ ਦੀਪਿਕਾ (ਬੀ. ਐਸ. ਸੀ. ਪਹਿਲਾ ਸਾਲ) ਨੇ ਪ੍ਰਾਪਤ ਕੀਤਾ | ਵਿਗਿਆਨ ਭਾਸ਼ਨ ਮੁਕਾਬਲੇ 'ਚੋਂ ਪਹਿਲਾ ਇਨਾਮ ਵਿਦਿਆਰਥਣ ਸੁਨੇਹਾ (ਬੀ. ਐਸ. ਸੀ. ਤੀਜਾ ਸਾਲ), ਦੂਜਾ ਇਨਾਮ ਵਿਦਿਆਰਥਣ ਭਾਵਨਾ (ਬੀ. ਐਸ. ਸੀ. ਪਹਿਲਾ ਸਾਲ) ਤੇ ਤੀਜਾ ਇਨਾਮ ਵਿਦਿਆਰਥੀ ਐਲਵਿਨ ਏਕਾ (ਬੀ. ਐਸ. ਸੀ. ਪਹਿਲਾ ਸਾਲ) ਨੇ ਜਿੱਤਿਆ | ਕੁਇਜ਼ ਮੁਕਾਬਲੇ 'ਚੋਂ ਪਹਿਲਾ ਇਨਾਮਟੀਮ 'ਰਮਨ ਵਾਰੀਅਰਜ਼' ਦੇ ਵਿਦਿਆਰਥਣਾਂ ਭਾਵਨਾ, ਦੀਪਿਕਾ, ਨਵਨੀਤ, ਦੂਜਾ ਇਨਾਮ: ਟੀਮ 'ਦ ਹਾਈਪੋਥੀਸਿਸ ਹੀਰੋਜ਼' ਦੇ ਵਿਦਿਆਰਥੀ ਅਮਨ, ਰੋਹਿਤ ਏਕਾ, ਅੰਸ਼ ਪਾਂਡੇ, ਐਲਵਿਨ ਏਕਾ ਤੇ ਤੀਜਾ ਇਨਾਮਟੀਮ 'ਟੈਕ ਟਾਇਟਨਸਵਿਦਿਆਰਥਣਾਂ ਰੀਆ, ਸੀਆ, ਸਿਮਰਨ ਨੇ ਜਿੱਤਿਆ | ਸੀ. ਵੀ. ਰਮਨ ਸੁਸਾਇਟੀ ਦੇਵਾਇਸ ਪ੍ਰੇਜ਼ੀਡੈਂਟ ਵਿਦਿਆਰਥੀ ਰੋਹਿਤ ਏਕਾਨੇ ਆਪਣੇ ਭਾਸ਼ਨ ਰਾਹੀਂ ਸਾਰਿਆ ਦਾ ਪ੍ਰੋਗਰਾਮ 'ਚ ਪਹੁੰਚਣ ਲਈ ਧੰਨਵਾਦ ਕੀਤਾ | ਇਸ ਮੌਕੇ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ ਦੇ ਡਾਇਰੈਕਟਰ ਰੈਵ. ਫਾਦਰ ਪੀਟਰ ਕਾਵੁਮਪੁਰਮ, ਟਿ੍ਨਿਟੀ ਕਾਲਜ ਦੇ ਸਹਾਇਕ ਡਾਇਰੈਕਟਰ ਰੈਵ. ਫਾਦਰ ਐਥਨੀ ਜੋਸਫ, ਟਿ੍ਨਿਟੀ ਕਾਲਜ ਦੇ ਪਿ੍ੰਸੀਪਲ ਡਾ. ਅਜੈ ਪਰਾਸ਼ਰ, ਰੈਵ. ਸਿਸਟਰ ਰੀਟਾ, ਵਿਦਿਆਰਥੀ ਭਲਾਈ ਸੈੱਲ ਦੇ ਕੋਆਰਡੀਨੇਟਰ ਅਸਿਸਟੈਂਟ ਪ੍ਰੋਫ਼ੈਸਰ ਨਿਧੀ ਸ਼ਰਮਾ, ਸਾਇੰਸ ਵਿਭਾਗ ਦੇ ਮੁਖੀ ਡਾ. ਕਪਿਲ ਜੈਰਥ, ਡਾ. ਮੋਨਿਕਾ ਦੇਵੀ, ਸਹਾਇਕ ਪ੍ਰੋਫੈਸਰ ਪੂਜਾ, ਸਹਾਇਕ ਪ੍ਰੋਫੈਸਰ ਮੀਨਾਕਸ਼ੀ ਸ਼ਰਮਾ, ਸਮੂਹ ਅਧਿਆਪਕ ਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਚੋਰੀ-ਲੁੱਟ ਦੇ ਵਧਦੇ ਮਾਮਲੇ : ਚੋਰੀ ਦਾ ਸਾਮਾਨ ਖਰੀਦਣ ਵਾਲਿਆਂ ਤੱਕ ਕਿਉਂ ਨਹੀਂ ਪਹੁੰਚਦੀ ਪੁਲਿਸ ਦੀ ਕਾਰਵਾਈ? ਅਗਲੀ ਖ਼ਬਰ ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਨ ਕਮੇਟੀ ਵਲੋਂ ਸਮਾਗਮ ਦੀਆਂ ਤਿਆਰੀਆਂ ਸ਼ੁਰੂ
Ad Position 24