ਮਕਸੂਦਾਂ 10 ਮਾਰਚ (ਸÏਰਵ ਮਹਿਤਾ)-ਸ਼ਹਿਰੀ ਤੇ ਦਿਹਾਤੀ ਇਲਾਕਿਆਂ ਵਿਚ ਆਏ ਦਿਨ ਵੱਧ ਰਹੀਆਂ ਚੋਰੀਆਂ, ਲੁੱਟਾਂ ਤੇ ਮੋਬਾਈਲ ਖੋਹ ਦੀਆਂ ਵਾਰਦਾਤਾਂ ਨੇ ਆਮ ਲੋਕਾਂ ਦੀ ਜ਼ਿੰਦਗੀ 'ਤੇ ਗਹਿਰਾ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ | ਦਿਨ ਦਿਹਾੜੇ ਹੋ ਰਹੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਤੇ ਅਸੁਰੱਖਿਆ ਦੀ ਭਾਵਨਾ ਵਧ ਰਹੀ ਹੈ | ਅਜਿਹੀ ਸਥਿਤੀ ਵਿਚ ਲੋਕ ਪ੍ਰਸ਼ਾਸਨ ਅੱਗੇ ਸਿਰਫ਼ ਇਹੀ ਗੁਹਾਰ ਲਗਾਉਂਦੇ ਨਜ਼ਰ ਆ ਰਹੇ ਹਨ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਦੂਜੇ ਪਾਸੇ ਕਾਨੂੰਨੀ ਮਾਹਰਾਂ ਤੇ ਸਮਾਜਿਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜਦ ਤੱਕ ਚੋਰੀ ਜਾਂ ਲੁੱਟ ਦਾ ਸਾਮਾਨ ਖਰੀਦਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ, ਤਦ ਤੱਕ ਇਹ ਵਾਰਦਾਤਾਂ ਰੋਕਣੀਆਂ ਮੁਸ਼ਕਿਲ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਚੋਰ ਜਾਂ ਲੁਟੇਰੇ ਉਸ ਵੇਲੇ ਤੱਕ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ਜਦ ਤੱਕ ਉਨ੍ਹਾਂ ਨੂੰ ਲੁੱਟੇ ਹੋਏ ਸਾਮਾਨ ਦੀ ਵਿਕਰੀ ਲਈ ਆਸਾਨ ਗਾਹਕ ਮਿਲਦਾ ਰਹਿੰਦਾ ਹੈ | ਸੂਤਰਾਂ ਮੁਤਾਬਿਕ ਕਈ ਮਾਮਲਿਆਂ ਵਿਚ ਨਸ਼ੇ ਦੀ ਲਤ ਦਾ ਸ਼ਿਕਾਰ ਨÏਜਵਾਨ ਲੁੱਟ-ਖੋਹ ਜਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ | ਇਹ ਵੀ ਸਾਹਮਣੇ ਆਇਆ ਹੈ ਕਿ ਕਈ ਨÏਜਵਾਨ ਮੋਬਾਈਲ ਜਾਂ ਹੋਰ ਸਾਮਾਨ ਲੁੱਟ ਕੇ ਉਨ੍ਹਾਂ ਲੋਕਾਂ ਨੂੰ ਦੇ ਦਿੰਦੇ ਹਨ ਜਿਨ੍ਹਾਂ ਕੋਲੋਂ ਉਹ ਨਸ਼ਾ ਖਰੀਦਦੇ ਹਨ ਤੇ ਬਦਲੇ ਵਿਚ ਇਕ ਜਾਂ ਦੋ ਸਮੇਂ ਦੀ ਨਸ਼ੇ ਦੀ ਖੁਰਾਕ ਲੈ ਲੈਂਦੇ ਹਨ | ਇਸ ਤਰ੍ਹਾਂ ਚੋਰੀ ਦਾ ਸਾਮਾਨ ਗੁਪਤ ਤਰੀਕੇ ਨਾਲ ਅੱਗੇ ਵੇਚ ਦਿੱਤਾ ਜਾਂਦਾ ਹੈ | ਇਸ ਦÏਰਾਨ ਕਈ ਵਾਰ ਪੁਲਿਸ ਵਲੋਂ ਪ੍ਰੈੱਸ ਕਾਨਫਰੰਸ ਕਰਕੇ ਲੁਟੇਰਿਆਂ ਜਾਂ ਚੋਰਾਂ ਨੂੰ ਕਾਬੂ ਕਰਨ ਦੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ ਤੇ ਬਰਾਮਦ ਸਾਮਾਨ ਵੀ ਦਿਖਾਇਆ ਜਾਂਦਾ ਹੈ | ਪੁਲਿਸ ਇਹ ਵੀ ਦੱਸਦੀ ਹੈ ਕਿ ਕਾਬੂ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਇਨ੍ਹਾਂ ਦੋਸ਼ੀਆਂ ਵਲੋਂ ਪਹਿਲਾਂ ਵੀ ਚੋਰੀ ਜਾਂ ਲੁੱਟ ਕੀਤੀ ਗਈ ਸੀ ਤਾਂ ਉਹ ਸਾਮਾਨ ਆਿਖ਼ਰਕਾਰ ਕਿਸੇ ਨਾ ਕਿਸੇ ਦੁਕਾਨਦਾਰ ਜਾਂ ਵਿਅਕਤੀ ਨੂੰ ਵੇਚਿਆ ਗਿਆ ਹੋਵੇਗਾ | ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਅਜਿਹੀ ਕੋਈ ਵੱਡੀ ਕਾਰਵਾਈ ਸਾਹਮਣੇ ਨਹੀਂ ਆਈ, ਜਿਸ ਵਿਚ ਚੋਰੀ ਦਾ ਸਾਮਾਨ ਖਰੀਦਣ ਵਾਲੇ ਮੋਬਾਈਲ ਡੀਲਰਾਂ, ਸੁਨਿਆਰਿਆਂ ਜਾਂ ਕਬਾੜੀਆਂ ਖ਼ਿਲਾਫ਼ ਖੁੱਲ੍ਹੀ ਕਾਰਵਾਈ ਕੀਤੀ ਗਈ ਹੋਵੇ ਜਦਕਿ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਅਜਿਹੇ ਖਰੀਦਦਾਰਾਂ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ | ਹਾਲ ਹੀ ਵਿਚ ਵੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਵੇਂ ਕਿ ਇਕ ਬਜ਼ੁਰਗ ਅÏਰਤ ਦੀਆਂ ਸੋਨੇ ਦੀਆਂ ਵਾਲੀਆਂ ਘਰ ਦੇ ਬਾਹਰੋਂ ਹੀ ਲੁੱਟ ਲਈਆਂ ਗਈਆਂ ਅਤੇ ਅÏਰਤਾਂ ਦੇ ਮੋਬਾਈਲ ਖੋਹ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ |