ਸੁਲਤਾਨਪੁਰ ਲੋਧੀ, 10 ਮਾਰਚ (ਨਰੇਸ਼ ਹੈਪੀ)-ਵਾਜਬ ਮੁੱਲ ਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਲਈ ਸੁਲਤਾਨਪੁਰ ਲੋਧੀ ਇਲਾਕੇ ਦੀ ਮੰਨੀ ਹੋਈ ਵਾਹਿਗੁਰੂ ਅਕੈਡਮੀ ਸੰਸਥਾ ਦੇ ਵਿਦਿਆਰਥੀ ਉੱਜਵਲ ਸੂਦ ਨੇ ਅੱਠ ਬੈਂਡ ਹਾਸਿਲ ਕਰਕੇ ਆਪਣੇ ਮਾਪਿਆਂ ਤੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ਵਾਹਿਗੁਰੂ ਅਕੈਡਮੀ ਦੇ ਮੈਨੇਜਰ ਮਨਪ੍ਰੀਤ ਗਿੱਲ ਨੇ ਦੱਸਿਆ ਕਿ ਉੱਜਵਲ ਸੂਦ ਨੇ ਲਿਸਨਿੰਗ ਵਿਚੋਂ 9, ਰੀਡਿੰਗ 'ਚੋਂ ਵੀ 9, ਸਪੀਕਿੰਗ ਵਿਚੋਂ 7.5 ਅਤੇ ਰਾਈਟਿੰਗ ਵਿਚੋਂ 7 ਬੈਂਡ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਉੱਜਵਲ ਸੂਦ ਨੇ ਕੁਲ ਮਿਲਾ ਕੇ ਓਵਰ ਆਲ 8 ਬੈਂਡ ਹਾਸਿਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਵਿਦਿਆਰਥੀ ਉੱਜਵਲ ਸੂਦ ਦਾ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ | ਉਨ੍ਹਾਂ ਦੱਸਿਆ ਕਿ ਵਾਹਿਗੁਰੂ ਅਕੈਡਮੀ ਸਟੱਡੀ ਪੁਆਇੰਟ ਵਿਖੇ ਆਈਲਟਸ ਤੋਂ ਇਲਾਵਾ ਪੀ. ਟੀ. ਈ. ਤੇ ਸਪੋਕਨ ਦੀ ਵੀ ਸਹੂਲਤ ਮੁਹੱਈਆ ਹੈ | ਵਿਦਿਆਰਥੀ ਉਜੂਵਲ ਸੂਦ ਨੇ ਵਾਹਿਗੁਰੂ ਅਕੈਡਮੀ ਦੇ ਪ੍ਰਬੰਧਕਾਂ ਤੇ ਖ਼ਾਸ ਕਰਕੇ ਅਧਿਆਪਕਾਂ ਦਾ ਵੀ ਧੰਨਵਾਦ