22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-03-2026

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਇੰਗਲਿਸ਼ ਉਲੰਪਿਆਡ 'ਚ ਮੈਡਲ ਹਾਸਿਲ ਕੀਤੇ <br/>

Ad Position 21
No active advertisement
ਅਜੀਤ ਡੈਸਕ 12-03-2026
ਫਗਵਾੜਾ, 11 ਮਾਰਚ (ਚਾਨਾ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਇੰਟਰਨੈਸ਼ਨਲ ਇੰਗਲਿਸ਼ ਓਲੰਪਿਆਡ ਦੀ ਪ੍ਰੀਖਿਆ 'ਚ 16 ਗੋਲਡ ਮੈਡਲ ਆਫ਼ ਡਿਸਟਿੰਕਸ਼ਨ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਜਾਣਕਾਰੀ ਦਿੰਦਿਆਂ ਪਿ੍ੰ. ਜ਼ੋਰਾਵਰ ਸਿੰਘ ਨੇ ਦੱਸਿਆ ਕਿ ਪ੍ਰੀਖਿਆ 'ਚ ਪਹਿਲੀ ਤੋਂ ਪੰਜਵੀਂ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਮਿਹਨਤ ਪਿੱਛੋਂ ਮੈਡਲ ਹਾਸਲ ਕੀਤਾ | ਵਿਦਿਆਰਥੀਆਂ 'ਚ ਜਮਾਤ ਪਹਿਲੀ ਤੋਂ ਏਕਮਨੂਰ ਸਿੰਘ, ਗੈਵਿਨ ਵਾਧਵਾ ਤੇ ਗੁਰਮੇਹਰ ਕੌਰ ਸ਼ਾਮਿਲ ਹਨ | ਦੂਸਰੀ ਤੋਂ ਅਨਾਇਕਾ, ਪ੍ਰਜਵਲ ਪਾਠਕ ਤੇ ਅਰਜੋਈ ਖਰਬੰਦਾ ਨੇ ਮੈਡਲ ਹਾਸਲ ਕੀਤਾ | ਤੀਸਰੀ ਤੋਂ ਸ਼ੈਰਲ, ਅਯਾਂਸ਼ ਗੁਪਤਾ ਤੇ ਦਿਤਵੀ ਸਹਗਲ, ਚੌਥੀ ਤੋਂ ਗੁਰਨੂਰ ਕੌਰ ਢਿੱਲੋਂ, ਮਯੰਸ਼ ਸ਼ਰਮਾ, ਓਮਾਂਸ਼ ਦੁੱਗਲ ਤੇ ਮੇਹਰ ਕੌਰ ਲਾਲੀ ਤੇ ਪੰਜਵੀਂ ਤੋਂ ਅਨਹਦ ਸਿੰਘ, ਭਵਿਆ ਸੂਦ ਤੇ ਸੁਰਬਾਨੀ ਜੈਨ ਨੇ ਸੋਨੇ ਦੇ ਮੈਡਲ ਜਿੱਤ ਕੇ ਸਕੂਲ ਨੂੰ ਮਾਣ ਮਹਿਸੂਸ ਕਰਵਾਇਆ | ਸਕੂਲ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਤੇ ਜੇਤੂਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਮਨਾਇਆ ਮਹਿਲਾ ਦਿਵਸ <br/> ਅਗਲੀ ਖ਼ਬਰ ਨਗਰ ਪੰਚਾਇਤ ਨੇ ਦੁਕਾਨਾਂ ਦੇ ਬਾਹਰ ਵਧਾ ਕੇ ਰੱਖਿਆ ਕੀਤਾ ਜ਼ਬਤ <br/>
Ad Position 24