ਫਗਵਾੜਾ, 11 ਮਾਰਚ (ਹਰਜੋਤ ਸਿੰਘ ਚਾਨਾ)-ਇੱਕ ਕੋਠੀ 'ਚੋਂ ਸਾਮਾਨ ਖ਼ੁਰਦ ਬੁਰਦ ਕਰਨ ਦੇ ਸਬੰਧ 'ਚ ਰਾਵਲਪਿੰਡੀ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਧਾਰਾ 305 ਬੀਐਨਐਸ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਖ਼ਸ਼ੀਸ਼ ਕੌਰ ਸੰਦੜ ਵਾਸੀ ਜਗਪਾਲਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਹ ਕੈਨੇਡਾ ਸਿਟੀਜ਼ਨ ਹੈ ਤੇ ਪਿੰਡ ਜਗਪਾਲਪੁਰ ਵਿਖੇ ਉਨ੍ਹਾਂ ਦਾ ਇੱਕ ਮਕਾਨ ਹੈ | 22 ਫ਼ਰਵਰੀ ਨੂੰ ਉਹ ਆਪਣੇ ਪਿੰਡ ਆਈ ਤਾਂ ਦੇਖਿਆ ਕਿ ਉਸਦੇ ਘਰ ਅੰਦਰ ਉਸਦਾ ਦਿਉਰ ਰਵਿੰਦਰ ਸਿੰਘ ਸੀ ਤੇ ਉਸ ਵਲੋਂ ਅੰਦਰੋਂ ਤਾਲਾ ਲਗਾਇਆ ਹੋਇਆ ਸੀ | ਜਦੋਂ ਉਸਨੇ ਅਗਲੇ ਦਿਨ ਘਰ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਅੰਦਰ ਨਹੀਂ ਸੀ ਤੇ ਉਸ ਨੇ ਸਾਰਾ ਸਾਮਾਨ ਖ਼ੁਰਦ ਬੁਰਦ ਕਰ ਦਿੱਤਾ ਤੇ ਇਸੇ ਤਰ੍ਹਾਂ ਜਦੋਂ ਉਹ ਪੇਕੇ ਗਈ ਤਾਂ ਪਿੱਛੋਂ ਇੱਕ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਘਰ ਅੰਦਰ ਖੜ੍ਹੀ ਸਫ਼ਾਰੀ ਗੱਡੀ ਲੈ ਕੇ ਚੱਲੇ ਗਏ ਸਨ | ਜਿਸ ਸਬੰਧ 'ਚ ਪੁਲਿਸ ਨੇ ਰਵਿੰਦਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਜਗਪਾਲਪੁਰ ਤੇ ਦੋ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ |