ਜ਼ਿਲ੍ਹਾ ਪ੍ਰਸ਼ਾਸਨ ਵਲੋਂ 20 ਤੋਂ 22 ਮਾਰਚ ਤੱਕ ਕਰਵਾਇਆ ਜਾਵੇਗਾ 3 ਰੋਜ਼ਾ ਵਿਰਾਸਤੀ ਮੇਲਾ
ਅਜੀਤ ਡੈਸਕ
12-03-2026
ਮੁਰੰਮਤ ਕਾਰਨ ਕੱਲ੍ਹ ਬਿਜਲੀ ਬੰਦ ਰਹੇਗੀ
ਢਿਲਵਾਂ, 11 ਮਾਰਚ (ਪ੍ਰਵੀਨ, ਸੁਖੀਜਾ)-ਪੰਜਾਬ ਸਟੇਟ ਪਾਵਰਕਾਮ ਦੇ ਉਪ ਮੰਡਲ ਦਫ਼ਤਰ ਢਿਲਵਾਂ ਦੇ ਉਪ ਮੰਡਲ ਅਫ਼ਸਰ ਇੰਜ. ਨਵਦੀਪ ਸਮਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਢਿਲਵਾਂ ਦੇ 132 ਕੇ.ਵੀ ਬੱਸਬਾਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ 13 ਮਾਰਚ ਦਿਨ ਸ਼ੁੱਕਰਵਾਰ ਨੂੰ 11 ਕੇ.ਵੀ ਹੋਠੀਆਂ ਯੂ.ਪੀ.ਐਸ, 11 ਕੇ.ਵੀ ਨੂਰਪੁਰ ਏ.ਪੀ, 11 ਕੇ.ਵੀ ਰਮੀਦੀ ਏ.ਪੀ, 11 ਕੇ.ਵੀ ਢਿਲਵਾਂ ਕੈਟਾਗਰੀ-1, 11 ਕੇ.ਵੀ ਸੀ-ਪਲਾਂਟ, 11 ਕੇ.ਵੀ ਧਾਲੀਵਾਲ ਏ.ਪੀ, 11 ਕੇ.ਵੀ ਬੁਤਾਲਾ ਏ.ਪੀ, 11 ਕੇ.ਵੀ ਹੈਬਤਪੁਰ ਏ.ਪੀ, 11 ਕੇ.ਵੀ ਭੁੱਲਰ ਏ.ਪੀ, 11 ਕੇ.ਵੀ ਨੂਰਪੁਰ ਜਨੂੰਹਾਂ ਏ.ਪੀ ਅਤੇ 11 ਕੇ.ਵੀ ਭੰਡਾਲ ਯੂ.ਪੀ.ਐਸ ਆਦਿ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ |