ਭੁਲੱਥ, 11 ਮਾਰਚ (ਮਨਜੀਤ ਸਿੰਘ ਰਤਨ, ਮੇਹਰ ਚੰਦ ਸਿੱਧੂ)-ਸਰਕਾਰੀ ਕਾਲਜ ਭੁਲੱਥ ਵਿਖੇ ਪਿ੍ੰਸੀਪਲ ਡਾ. ਸ਼ਸ਼ੀ ਬਾਲਾ ਦੀ ਅਗਵਾਈ ਹੇਠ 'ਖੇਡ ਸਮਾਰੋਹ' ਆਯੋਜਿਤ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ | ਖੇਡ ਸਮਾਰੋਹ ਦਾ ਆਰੰਭ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਇਆ | ਪਿ੍ੰਸੀਪਲ ਡਾ.ਸ਼ਸ਼ੀ ਬਾਲਾ ਨੇ ਆਪਣੇ ਸੰਬੋਧਨ ਰਾਹੀਂ ਵਿਦਿਆਰਥੀਆਂ ਨੂੰ ਖੇਡ ਸਭਿਆਚਾਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਸਮਾਗਮ ਨੂੰ ਸਫ਼ਲ ਬਣਾਉਣ ਲਈ ਵਾਇਸ ਪਿ੍ੰਸੀਪਲ ਵਿਜੈ ਸ਼ੰਕਰ ਨੇ ਆਏ ਹੋਏ ਮਹਿਮਾਨਾਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ | ਇਸ ਸਬੰਧੀ ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਪ੍ਰੋ. ਜਸਵੰਤ ਕੌਰ ਨੇ ਦੱਸਿਆ ਕਿ ਖੇਡ ਸਮਾਰੋਹ ਵਿਚ ਲੜਕੇ ਅਤੇ ਲੜਕੀਆਂ 100 ਮੀਟਰ, 200 ਮੀਟਰ, 400 ਮੀਟਰ ਦੌੜਾਂ, ਸ਼ਾਟ-ਪੁੱਟ, ਜੈਵਲਿਨ ਥੋ੍ਰਅ ਆਦਿ ਮੁਕਾਬਲੇ ਕਰਵਾਏ ਗਏ | ਜਿਨ੍ਹਾਂ ਵਿਚ 100 ਮੀਟਰ ਦੌੜ 'ਚ ਪਹਿਲਾ ਸਥਾਨ ਵਿਦਿਆਰਥੀ ਸੈਮੂਅਲ , ਦੂਜਾ ਲਵਪ੍ਰੀਤ ਸਿੰਘ, ਤੀਜਾ ਸਥਾਨ ਅਸ਼ੀਸ਼ ਮੱਟੂ ਨੇ ਹਾਸਿਲ ਕੀਤਾ ਅਤੇ ਲੜਕੀਆਂ ਵਿਚੋਂ ਪਹਿਲਾ ਸਥਾਨ ਸਰਬਜੀਤ ਕੌਰ, ਦੂਜਾ ਸਥਾਨ ਮਨਪ੍ਰੀਤ ਕੌਰ ਤੀਜਾ ਸਥਾਨ ਖ਼ੁਸ਼ਬੂ ਨੇ ਹਾਸਿਲ ਕੀਤਾ | 200 ਮੀਟਰ ਲੜਕਿਆਂ ਦੀਆਂ ਦੌੜਾਂ ਵਿਚ ਪਹਿਲਾ ਸਥਾਨ ਸੈਮੂਅਲ, ਦੂਜਾ ਸਥਾਨ ਰੋਹਿਤ, ਤੀਜਾ ਸਥਾਨ ਅਰਸ਼ਦੀਪ ਨੇ ਪ੍ਰਾਪਤ ਕੀਤਾ | ਜੈਵਲਿਨ ਥੋ੍ਰਅ ਵਿਚੋਂ ਅਸ਼ੀਸ਼ ਮੱਟੂ , ਅੰਮਿ੍ਤਪਾਲ ਸਿੰਘ, ਪੁਨੀਤ ਕੁਮਾਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਸ਼ਾਟ-ਪੁੱਟ ਲੜਕੀਆਂ ਵਿਚ ਕਸ਼ਿਸ਼ ਪਹਿਲਾ, ਪਲਵਿੰਦਰ ਕੌਰ ਦੂਜਾ, ਖ਼ੁਸ਼ਬੂ ਨੇ ਤੀਜਾ ਸਥਾਨ ਹਾਸਿਲ ਕੀਤਾ | ਸ਼ਾਟ-ਪੁੱਟ ਲੜਕਿਆਂ ਵਿਚ ਅਸ਼ੀਸ਼ ਮੱਟੂ ਨੇ ਪਹਿਲਾ, ਬੱਬਲ ਕੁਮਾਰ ਨੇ ਦੂਜਾ ਤੇ ਅਨਮੋਲ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ | ਲੜਕਿਆਂ ਵਿਚੋਂ ਅਸ਼ੀਸ਼ ਮੱਟੂ ਅਤੇ ਲੜਕੀਆਂ ਵਿਚੋਂ ਸਰਬਜੀਤ ਕੌਰ ਨੂੰ ਬੈੱਸਟ ਐਥਲੀਟ ਐਲਾਨਿਆ ਗਿਆ | ਸਟੇਜ ਸੰਚਾਲਨ ਦਾ ਕਾਰਜ ਡਾ. ਮੁਖਵੀਰ ਸਿੰਘ ਵੱਲੋਂ ਬਾਖ਼ੂਬੀ ਨਿਭਾਇਆ ਗਿਆ | ਖੇਡ ਸਮਾਰੋਹ ਨੂੰ ਸਫ਼ਲ ਬਣਾਉਣ ਵਿਚ ਪ੍ਰੋ. ਜਸਵੀਰ ਕੁਮਾਰ, ਪ੍ਰੋ. ਗੁਰਵਿੰਦਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਸੁਨੀਤਾ, ਪ੍ਰੋ. ਹਰਪ੍ਰੀਤ ਕੌਰ, ਅੰਜਲੀ ਦੇਵੀ, ਹਰਮਨਜੀਤ ਸਿੰਘ ਭੰਡਾਲ, ਸ੍ਰੀ ਰਾਕੇਸ਼ ਕੁਮਾਰ ਖੰਨਾ ਆਦਿ ਨੇ ਅਹਿਮ ਯੋਗਦਾਨ ਅਦਾ ਕੀਤਾ | ਸਮਾਗਮ ਦੇ ਅੰਤ ਵਿਚ ਲੜਕੀਆਂ ਦੀ ਮਾਰਬਲ ਦੌੜ ਅਤੇ ਤਿੰਨ ਲੱਤੀ ਦੌੜ ਵੀ ਕਰਵਾਈ ਗਈ | ਸਾਰੇ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤੇ ਤਗ਼ਮਿਆਂ ਨਾਲ ਸਨਮਾਨਿਤ ਕੀਤਾ ਗਿਆ |