ਸ਼ਾਹਕੋਟ, 12 ਮਾਰਚ (ਸੁਖਦੀਪ ਸਿੰਘ, ਬਾਂਸਲ)-ਸਵ: ਡਾ. ਰੁਪਿੰਦਰ ਕੌਰ (ਐੱਮ. ਬੀ. ਬੀ. ਐਸ., ਐੱਮ. ਡੀ.) ਪੁੱਤਰੀ ਗੁਰਚਰਨ ਸਿੰਘ ਸੇਵਾ-ਮੁਕਤ ਇੰਸਪੈਕਟਰ ਪੰਜਾਬ ਪੁਲਿਸ ਦੀ ਨਿੱਘੀ ਯਾਦ ਨੂੰ ਸਮਰਪਿਤ ਡਾ. ਰੁਪਿੰਦਰ ਕੌਰ ਚੈਰੀਟੇਬਲ ਸੁਸਾਇਟੀ, ਤਲਵੰਡੀ ਬੂਟਿਆਂ (ਸ਼ਾਹਕੋਟ) ਵਲੋਂ ਪਿਮਸ ਹਸਪਤਾਲ ਜਲੰਧਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਜਨਰਲ ਮੈਡੀਕਲ ਜਾਂਚ ਕੈਂਪ 14 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਸਰਕਾਰੀ ਮਿਡਲ ਸਕੂਲ, ਤਲਵੰਡੀ ਬੂਟਿਆਂ (ਸ਼ਾਹਕੋਟ) ਵਿਖੇ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਕੈਂਪ ਦੌਰਾਨ ਲੋੜਵੰਦ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ |