28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-03-2026

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਸਾਲਾਨਾ ਅਥਲੈਟਿਕ ਮੀਟ ਕਰਵਾਈ

Ad Position 21
No active advertisement
ਅਜੀਤ ਡੈਸਕ 13-03-2026
ਆਦਮਪੁਰ, 12 ਮਾਰਚ (ਰਮਨ ਦਵੇਸਰ)-ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ 'ਚ ਅਥਲੈਟਿਕ ਮੀਟ ਕਰਵਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ-ਗਾਇਨ ਨਾਲ ਹੋਈ | ਚਾਂਸਲਰ ਸੰਤ ਮਨਮੋਹਨ ਸਿੰਘ ਤੋਂ ਅਥਲੈਟਿਕ ਮੀਟ ਨੂੰ ਸ਼ੁਰੂ ਕਰਨ ਦੀ ਆਗਿਆ ਲੈ ਕੇ ਅਥਲੈਟਿਕ ਮੀਟ ਦਾ ਆਗ਼ਾਜ਼ ਹੋਇਆ | ਉਪ-ਕੁਲਪਤੀ ਪ੍ਰੋ. (ਡਾ.) ਵਿਜੈ ਧੀਰ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਆਏ ਹੋਏ ਮਹਿਮਾਨਾ ਦਾ ਸਵਾਗਤ ਕੀਤਾ ਅਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਇਸ ਮੌਕੇ ਵੱਖ-ਵੱਖ ਦੌੜਾ ਤੋਂ ਇਲਾਵਾ ਲੰਮੀ ਛਾਲ, ਗੋਲਾ ਸੁੱਟਣ, ਪਾਥੀ ਸੁੱਟਣ ਤੇ ਚਮਚ-ਨਿੰਬੂ ਦੌੜ ਵੀ ਕਰਵਾਈਆਂ ਗਈਆਂ | ਉੱਤਮ ਮਾਰਚ ਪਾਸਟ ਦਾ ਖਿਤਾਬ ਸੰਤ ਬਾਬਾ ਭਾਗ ਸਿੰਘ ਇੰਸਟੀਚਿਊਟ ਆਫ ਨਰਸਿੰਗ ਨੇ ਜਿੱਤਿਆ | ਓਵਰਆਲ ਉੱਤਮ ਅਥਲੀਟ ਪ੍ਰੈਫੈਸ਼ਨਲ ਰਮਨਦੀਪ ਸਿੰਘ ਅਤੇ ਉੱਤਮ ਅਥਲੀਟ ਨਾਨ-ਪ੍ਰੈਫੈਸ਼ਨਲ ਦਾ ਖ਼ਿਤਾਬ ਤਰੁਨ ਕੁਮਾਰ ਨੇ ਜਿੱਤਿਆ | ਓਵਰ ਆਲ ਉੱਤਮ ਅਥਲੀਟ ਪ੍ਰੈਫੈਸ਼ਨਲ ਦਾ ਖ਼ਿਤਾਬ ਸੋਨੀਆ ਅਤੇ ਓਵਰਆਲ ਉੱਤਮ ਅਥਲੀਟ ਨਾਨ-ਪ੍ਰੈਫੈਸ਼ਨਲ ਦਾ ਖ਼ਿਤਾਬ ਖੁਸ਼ੀ ਨੇ ਜਿੱਤਿਆ | ਇਸ ਮੌਕੇ ਸੰਤ ਸਰਵਣ ਸਿੰਘ, ਸੰਤ ਬਾਬਾ ਜਨਕ ਸਿੰਘ, ਸੁਨੀਲ ਵਤਸ, ਮਨਪ੍ਰੀਤ ਸਿੰਘ, ਕੈਪਟਨ ਸੁਖਦੇਵ ਸਿੰਘ, ਹਰਦੀਪ ਕੁਮਾਰ, ਡਾ. ਅਰਵਿੰਦ ਸਿੰਘ ਧੂਤ, ਡਾ. ਗੁਰਮਾਨਿਕ ਕੌਰ, (ਡਿਪਟੀ ਡੀਨ ਅਕਾਦਮਿਕਸ), ਰੂਪ ਸਿੰਘ, (ਡਿਪਟੀ ਰਜਿਸਟਰਾਰ), ਵੱਖ-ਵੱਖ ਵਿਭਾਗਾਂ ਦੇ ਡੀਨ, ਅਧਿਆਪਕ ਤੇ ਹੋਰ ਮਾਣ ਮੱਤੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ | ਅਖ਼ੀਰ 'ਚ ਚਾਂਸਲਰ ਸੰਤ ਮਨਮੋਹਨ ਸਿੰਘ ਨੇ ਜੇਤੂ ਅਥਲੀਟਾਂ ਨੂੰ ਸਰਟੀਫਿਕੇਟ, ਤਗਮੇ ਤੇ ਸਨਮਾਨ ਚਿੰਨ ਭੇਟ ਕੀਤੇ ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਨਕੋਦਰ ਵਿਖੇ 'ਨੈਸ਼ਨਲ ਸਾਇੰਸ ਡੇ' ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਡਾ. ਰੁਪਿੰਦਰ ਕੌਰ ਦੀ ਯਾਦ 'ਚ ਤਲਵੰਡੀ ਬੂਟਿਆਂ ਵਿਖੇ ਮੈਡੀਕਲ ਜਾਂਚ ਕੈਂਪ ਕੱਲ੍ਹ
Ad Position 24