ਨਕੋਦਰ, 12 ਮਾਰਚ (ਗੁਰਵਿੰਦਰ ਸਿੰਘ)-ਕੇ. ਆਰ. ਐਮ. ਡੀ. ਏ. ਵੀ. ਕਾਲਜ ਨਕੋਦਰ ਵਿਖੇ ਪਿ੍ੰਸੀਪਲ ਡਾ. ਸਲਿਲ ਕੁਮਾਰ ਦੀ ਅਗਵਾਈ ਹੇਠ ਡੀਨ ਈ. ਐਮ. ਏ. ਡਾ. ਦੁਰਗੇਸ਼ ਨੰਦਨੀ ਤੇ ਡਿਪਟੀ ਡੀਨ ਡਾ. ਨੇਹਾ ਵਰਮਾ ਦੀ ਦੇਖ-ਰੇਖ ਹੇਠ ਸਾਇੰਸ ਵਿਭਾਗ ਵਲੋਂ ਨੈਸ਼ਨਲ ਸਾਇੰਸ ਡੇ ਮਨਾਇਆ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪੋਸਟਰਾਂ ਰਾਹੀਂ ਵਿਗਿਆਨਕ ਵਿਚਾਰਾਂ ਤੇ ਸੰਕਲਪਾਂ ਨੂੰ ਰਚਨਾਤਮਕ ਢੰਗ ਨਾਲ ਪ੍ਰਗਟ ਕਰਨ ਲਈ ਉਤਸ਼ਾਹਿਤ ਕਰਨਾ ਸੀ | ਇਸ ਮੌਕੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ, ਜਿਸ 'ਚ ਬੀ. ਐਸ. ਸੀ. ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਕੈਮਿਸਟਰੀ ਤੇ ਫਿਜੀਕਸ ਸੰਕਲਪਾਂ ਨਾਲ ਸੰਬੰਧਤ ਨਵੀਨਤਾਕਾਰੀ ਪੋਸਟਰ ਤਿਆਰ ਕੀਤੇ | ਇਨ੍ਹਾਂ ਮੁਕਾਬਲਿਆਂ 'ਚ ਪ੍ਰੋ. ਪੰਕਜ ਵਰਮਾ, ਪ੍ਰੋ. ਸਮੀਰ ਸੱਭਰਵਾਲ ਤੇ ਡਾ. ਸਾਹਿਲ ਅਰੋੜਾ ਨੇ ਜੱਜ ਦੀ ਭੂਮਿਕਾ ਨਿਭਾਈ, ਜਿਨ੍ਹਾਂ ਦੇ ਫੈਸਲੇ ਅਨੁਸਾਰ ਪਹਿਲਾ ਸਥਾਨ ਗੀਤਾਂਸ਼ੂ (ਬੀ. ਐਸ. ਸੀ. ਨਾਨ-ਮੈਡੀਕਲ ਸਮੈਸਟਰ-4), ਦੂਜਾ ਸਥਾਨ ਪਿ੍ਆ (ਬੀ. ਐਸ. ਸੀ. ਨਾਨ-ਮੈਡੀਕਲ ਸਮੈਸਟਰ-6), ਤੀਜਾ ਸਥਾਨ ਕਾਮਨਾ ਦੇਵੀ (ਬੀ. ਐਸ. ਸੀ. ਸਮੈਸਟਰ-2) ਤੇ ਸਿਮਰਨ (ਬੀ. ਐਸ. ਸੀ. ਨਾਨ-ਮੈਡੀਕਲ ਸਮੈਸਟਰ-6) ਨੇ ਹਾਸਿਲ ਕੀਤਾ | ਪਿ੍ੰਸੀਪਲ ਡਾ. ਸਲਿਲ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਅਜਿਹੀਆਂ ਵਿਦਿਅਕ ਤੇ ਰਚਨਾਤਮਕ ਗਤੀਵਿਧੀ ਦੇ ਆਯੋਜਨ ਲਈ ਵਿਗਿਆਨ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ |