11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਗੈਸ ਸਪਲਾਈ ਨਾ ਮਿਲਣ ਤੋਂ ਗੁੱਸੇ 'ਚ ਆਏ ਲੋਕਾਂ ਨੇ ਸੜਕ ਜਾਮ ਕਰਕੇ ਕੀਤੀ ਨਾਅਰੇਬਾਜ਼ੀ <br/>

Ad Position 21
No active advertisement
ਅਜੀਤ ਡੈਸਕ 28-03-2026
ਫਗਵਾੜਾ, 27 ਮਾਰਚ (ਹਰਜੋਤ ਸਿੰਘ ਚਾਨਾ)-ਇਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਗੈਸ ਏਜੰਸੀ ਦੇ ਬਾਹਰ ਉਸ ਸਮੇਂ ਮਾਹੌਲ ਗਰਮਾ ਗਿਆ ਜਦੋਂ ਪਿਛਲੇ ਕਈ ਦਿਨਾਂ ਤੋਂ ਗੈਸ ਸਿਲੰਡਰ ਲੈਣ ਆ ਰਹੇ ਲੋਕਾਂ ਨੂੰ ਏਜੰਸੀ ਪ੍ਰਬੰਧਕਾਂ ਵਲੋਂ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਤੇ ਏਜੰਸੀ ਦਾ ਸ਼ਟਰ ਬੰਦ ਕਰਕੇ ਰੱਖਣ ਤੋਂ ਅੱਜ ਰੋਸ 'ਚ ਆਏ ਲੋਕਾਂ ਵਲੋਂ ਹੁਸ਼ਿਆਰਪੁਰ ਰੋਡ ਸੜਕ 'ਤੇ ਸਿਲੰਡਰ ਰੱਖ ਕੇ ਨਾਅਰੇਬਾਜ਼ੀ ਕੀਤੀ ਤੇ ਟ੍ਰੈਫ਼ਿਕ ਜਾਮ ਕਰ ਦਿੱਤਾ | ਇਸ ਮੌਕੇ ਆਰਤੀ ਵਾਸੀ ਜਗਤਪੁਰ ਜੱਟਾਂ, ਵਿਨੋਦ ਕੁਮਾਰ, ਲਖਵਿੰਦਰ ਸਿੰਘ, ਸੁਭਾਸ਼ ਮਾਹਲ ਤੇ ਹੋਰਨਾਂ ਨੇ ਕਿਹਾ ਕਿ ਸ਼ਹਿਰ ਦੀਆਂ ਬਾਕੀ ਗੈਸ ਏਜੰਸੀਆਂ ਵਲੋਂ ਘਰਾਂ ਤੱਕ ਸਪਲਾਈ ਕੀਤੀ ਜਾ ਰਹੀ ਹੈ ਪਰ ਐਚ. ਪੀ. ਏਜੰਸੀ ਦੇ ਪ੍ਰਬੰਧਕਾਂ ਵਲੋਂ ਸਿਲੰਡਰ ਬੁੱਕ ਕੀਤੇ ਜਾਣ ਦੇ ਬਾਵਜੂਦ ਵੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੈ ਤੇ ਵਾਰ-ਵਾਰ ਫ਼ੋਨ ਕਰਨ ਦੇ ਬਾਵਜੂਦ ਅੱਗੋਂ ਸਟਾਫ਼ ਵਲੋਂ ਉਲਟਾ ਪੁਲਟਾ ਬੋਲਿਆ ਜਾਂਦਾ ਹੈ ਤੇ ਉਹ ਕਈ ਕਈ ਗੇੜੇ ਏਜੰਸੀ ਦੇ ਮਾਰ ਚੁੱਕੇ ਹਨ ਪਰ ਉਨ੍ਹਾਂ ਨੂੰ ਨਾ ਹੀ ਸਿਲੰਡਰ ਮਿਲਦਾ ਹੈ ਤੇ ਨਾ ਹੀ ਤਸੱਲੀ ਬਖ਼ਸ਼ ਜਵਾਬ ਦਿੱਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਹੁਣ ਹੋਰ ਏਜੰਸੀ ਵਾਲੇ ਵੀ ਉਨ੍ਹਾਂ ਨੂੰ ਕੁਨੈਕਸ਼ਨ ਨਹੀਂ ਦੇ ਰਹੇ ਹਨ ਜਿਸ ਕਾਰਨ ਉਹ ਬੜੇ ਪ੍ਰੇਸ਼ਾਨ ਹਨ | ਮੌਕੇ 'ਤੇ ਡੀ. ਐਸ. ਪੀ. ਭਾਰਤ ਭੂਸ਼ਣ ਪੁਲਿਸ ਕਰਮੀਆਂ ਸਮੇਤ ਮੌਕੇ 'ਤੇ ਪੁੱਜੇ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਜਿਸ ਦੌਰਾਨ ਲੋਕਾਂ ਤੇ ਪੁਲਿਸ ਵਿਚਕਾਰ ਤਿੱਖੀ ਬਹਿਸ ਵੀ ਦੇਖਣ ਨੂੰ ਮਿਲੀ | ਮੌਕੇ 'ਤੇ ਇੰਸਪੈਕਟਰ ਦਮਨਪ੍ਰੀਤ ਸਿੰਘ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਏਜੰਸੀ ਮਾਲਕਾ ਨੂੰ ਹਦਾਇਤ ਕੀਤੀ ਗਈ ਹੈ ਕਿ ਏਜੰਸੀ ਦੇ ਬਾਹਰ ਸਪੱਸ਼ਟ ਤੌਰ 'ਤੇ ਲਿਖਿਆ ਜਾਵੇ ਕਿ ਕਿਹੜੀ ਤਰੀਕ ਤੱਕ ਦੀ ਬੁਕਿੰਗ ਵਾਲਿਆਂ ਨੂੰ ਗੈਸ ਦਿੱਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਵੀ ਧਿਆਨ 'ਚ ਲਿਆਂਦਾ ਜਾਵੇਗਾ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ | ਧਰਨੇ ਕਾਰਨ ਕਾਫ਼ੀ ਸਮਾਂ ਟ੍ਰੈਫ਼ਿਕ ਵੀ ਪ੍ਰਭਾਵਿਤ ਹੋਈ ਤੇ ਲੰਬੇ ਜਾਮ ਵੀ ਲੱਗ ਗਏ | ਵਰਨਣਯੋਗ ਹੈ ਕਿ ਸਿਲੰਡਰਾਂ ਦੀ ਚੱਲ ਰਹੀ ਘਾਟ ਕਾਰਨ ਲੋਕਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਾ ਮਾਤਾ ਮੰਦਰ ਅਰਨੋਂ ਵਿਖੇ ਜਾਗਰਣ ਕਰਵਾਇਆ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਪ੍ਰਤੀ ਸੰਜੀਦਾ ਹੋਵੇ ਸਰਕਾਰ- ਪ੍ਰੋ. ਬਡੂੰਗਰ
Ad Position 24