ਕਪੂਰਥਲਾ, 27 ਮਾਰਚ (ਅਮਰਜੀਤ ਕੋਮਲ)-ਆਬਕਾਰੀ ਵਿਭਾਗ ਕਪੂਰਥਲਾ ਵਲੋਂ ਸਾਲ 2026-27 ਲਈ ਜ਼ਿਲ੍ਹੇ ਦੇ ਤਿੰਨ ਗਰੁੱਪਾਂ ਦੇ 119 ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਲਈ ਟੈਂਡਰ ਡਿਪਟੀ ਕਮਿਸ਼ਨਰ ਆਬਕਾਰੀ ਵਿਭਾਗ ਜਲੰਧਰ ਸੁਰਿੰਦਰ ਕੁਮਾਰ ਗਰਗ, ਸਹਾਇਕ ਕਮਿਸ਼ਨਰ ਆਬਕਾਰੀ ਕਪੂਰਥਲਾ ਨਵਜੀਤ ਸਿੰਘ ਤੇ ਆਬਕਾਰੀ ਅਫ਼ਸਰ ਕਪੂਰਥਲਾ ਸੁਖਜੀਤ ਸਿੰਘ ਚਾਹਲ ਦੀ ਦੇਖ-ਰੇਖ ਹੇਠ ਆਬਕਾਰੀ ਵਿਭਾਗ ਦੇ ਜਲੰਧਰ ਦਫ਼ਤਰ ਵਿਚ ਖੁੱਲ੍ਹੇਗਾ | ਇਸ ਤੋਂ ਪਹਿਲਾਂ ਵਿਭਾਗ ਵਲੋਂ ਸ਼ਰਾਬ ਦੇ ਇਨ੍ਹਾਂ ਠੇਕਿਆਂ ਨੂੰ ਅਲਾਟ ਕਰਨ ਲਈ ਤਿੰਨ ਵਾਰ ਟੈਂਡਰ ਪ੍ਰੀਕਿਰਿਆ ਹੋ ਚੁੱਕੀ ਹੈ, ਪਰ ਕਿਸੇ ਵੀ ਠੇਕੇਦਾਰ ਨੇ ਇਹ ਠੇਕੇ ਲੈਣ ਵਿਚ ਦਿਲਚਸਪੀ ਨਹੀਂ ਦਿਖਾਈ | ਇਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਬਣਾਈ ਗਈ ਨਵੀਂ ਆਬਕਾਰੀ ਨੀਤੀ ਅਨੁਸਾਰ ਵਿਭਾਗ ਵਲੋਂ ਪਿਛਲੇ ਸਾਲ ਠੇਕਿਆਂ ਦੀ ਆਮਦਨ 'ਚ ਸਾਢੇ 6 ਫੀਸਦੀ ਦੇ ਵਾਧੇ ਨਾਲ ਚਾਰ ਸਰਕਲਾਂ ਦੇ 133 ਠੇਕੇ ਪਹਿਲੇ ਵਾਲੇ ਠੇਕੇਦਾਰਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ ਤੇ ਵਿਭਾਗ ਵਲੋਂ ਜ਼ਿਲ੍ਹੇ ਦੇ ਕੁੱਲ 252 ਸ਼ਰਾਬ ਦੇ ਠੇਕੇ 344 ਕਰੋੜ 'ਚ ਅਲਾਟ ਕੀਤੇ ਜਾਣੇ ਸਨ | ਜਦਕਿ ਪਿਛਲੇ ਸਾਲ ਜ਼ਿਲ੍ਹੇ ਦੇ 5 ਸਰਕਲਾਂ ਦੇ 7 ਗਰੁੱਪਾਂ ਦੇ ਠੇਕੇ 323 ਕਰੋੜ 'ਚ ਵੱਖ-ਵੱਖ ਠੇਕੇਦਾਰਾਂ ਨੂੰ ਦਿੱਤੇ ਗਏ ਸਨ | ਇਸ ਵਾਰ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਅਨੁਸਾਰ ਜ਼ਿਲ੍ਹੇ 'ਚ ਸ਼ਰਾਬ ਦੇ ਠੇਕਿਆਂ ਤੋਂ ਪਿਛਲੇ ਸਾਲ ਦੇ