ਸੁਲਤਾਨਪੁਰ ਲੋਧੀ, 27 ਮਾਰਚ (ਨਰੇਸ਼ ਹੈਪੀ)-ਕਾਂਗਰਸ ਸਰਕਾਰ ਦੇ ਰਾਜ ਸਮੇਂ 550 ਸਾਲਾ ਗੁਰਪੁਰਬ ਮੌਕੇ ਪੂਰੇ ਦੇਸ਼ 'ਚ ਸਭ ਤੋਂ ਵੱਧ ਸੁੰਦਰ ਬਣਾਈ ਪਾਵਨ ਨਗਰੀ ਸੁਲਤਾਨਪੁਰ ਲੋਧੀ ਨੂੰ ਮੌਜੂਦਾ ਸਰਕਾਰ ਨੇ ਮਲੀਆ ਮੇਟ ਕਰਕੇ ਰੱਖ ਦਿੱਤਾ ਹੈ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪੈੱ੍ਰਸ ਨੂੰ ਜਾਰੀ ਇਕ ਬਿਆਨ 'ਚ ਕਹੇ | ਉਨ੍ਹਾਂ ਕਿਹਾ ਕਿ ਅੱਜ ਪਾਵਨ ਨਗਰੀ ਸ਼ਹਿਰ ਦੀ ਹਾਲਤ ਬਹੁਤ ਹੀ ਬਦਤਰ ਹੋ ਚੁੱਕੀ ਹੈ ਤੇ ਲੋਕਾਂ ਨੂੰ ਇੰਝ ਜਾਪਦਾ ਹੈ ਕਿ ਪਾਵਨ ਨਗਰੀ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ | ਸਮਾਰਟ ਸਿਟੀ ਦਾ ਦਰਜਾ ਦਿਵਾਉਣ ਵਾਲੀ ਕਾਂਗਰਸ ਸਰਕਾਰ ਤੋਂ ਬਾਅਦ ਪਿਛਲੇ ਚਾਰ ਸਾਲਾਂ 'ਚ ਸਰਕਾਰ ਦੇ ਕੋਲੋਂ ਸ਼ਹਿਰ 'ਚ ਵਿਕਾਸ ਦੇ ਨਾਂਅ 'ਤੇ ਕੋਈ ਵੀ ਕਾਰਜ ਪੂਰਾ ਨਹੀਂ ਹੋ ਸਕਿਆ | ਨਵਤੇਜ ਸਿੰਘ ਚੀਮਾ ਨੇ ਕਾਂਗਰਸ ਦੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਪਾਰਟੀ ਦੀ ਅਗਲੀ ਰਣਨੀਤੀ ਬਾਰੇ 30 ਅਪ੍ਰੈਲ ਨੂੰ ਪੁੱਡਾ ਦੇ ਰਾਇਲ ਪੈਲੇਸ ਵਿਖੇ ਮੀਟਿੰਗ ਰੱਖੀ ਗਈ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਮੇਸ਼ ਡਡਵਿੰਡੀ, ਬਲਾਕ ਪ੍ਰਧਾਨ ਮੁਖਤਾਰ ਸਿੰਘ ਭਗਤਪੁਰ, ਬਲਾਕ ਪ੍ਰਧਾਨ ਨਰਿੰਦਰ ਸਿੰਘ ਪੰਨੂ, ਸਾਹਿਬ ਸਿੰਘ ਭੁੱਲਰ ਨੰਬਰਦਾਰ ਮੰਡ ਅੱਲੂਵਾਲ, ਬਲਦੇਵ ਸਿੰਘ ਰੰਗੀਲਪੁਰ, ਰਕੇਸ਼ ਕੁਮਾਰ ਰੋਕੀ ਮੜੀਆ, ਡਾ. ਨਰਿੰਦਰ ਸਿੰਘ ਗਿੱਲਾਂ, ਮਨਪ੍ਰੀਤ ਸਿੰਘ ਬੂਹ, ਪਰਮਜੀਤ ਸਿੰਘ ਜੱਬੋਵਾਲ, ਸੰਗਤ ਸਿੰਘ ਰੰਧਾਵਾ, ਮੋਨੂੰ ਭੰਡਾਰੀ, ਜਗਪਾਲ ਸਿੰਘ ਚੀਮਾ, ਕੁਲਦੀਪ ਸਿੰਘ ਸਰੂਪਵਾਲ, ਨੰਬਰਦਾਰ ਨਿਰਮਲ ਸਿੰਘ ਸ਼ੇਖਮਾਂਗਾ, ਰਵੀਪਾਲ ਸਿੰਘ ਦੀਪੇਵਾਲ, ਬਲਵੰਤ ਸਿੰਘ ਬੂਲੇ, ਚਰਨਜੀਤ ਸ਼ਰਮਾ, ਹਰਦੀਪ ਸਿੰਘ ਗੱਟੀ, ਮਾਸਟਰ ਨਿਰਮਲ ਸਿੰਘ ਸ਼ੇਰਪੁਰ ਦੋਨਾਂ, ਅਮਰਜੀਤ ਸਿੰਘ ਪਰਮਜੀਤ ਸਿੰਘ ਸੇਚਾ, ਦਿਲਬਾਗ ਸਿੰਘ ਰਾਮੇ, ਸੁਖਮਨਪ੍ਰੀਤ ਸਿੰਘ ਯੂਥ ਪ੍ਰਧਾਨ, ਮਾ: ਬਲਵੀਰ ਸਿੰਘ ਬਸਤੀ ਰੰਗੀਲਪੁਰ, ਯੋਗੇਸ਼ ਮੜੀਆ, ਅੰਮਿ੍ਤਪਾਲ ਲੱਖ ਵਰਿ੍ਹਆਂ, ਬਲਜੀਤ ਸਿੰਘ, ਹਰਮਨ ਪ੍ਰੀਤ ਅੱਲੂਵਾਲ, ਡਾ. ਗੁਰਵਿੰਦਰ ਅੱਲੂਵਾਲ, ਸੁਖਜਿੰਦਰ ਸਿੰਘ ਕਬੀਰਪੁਰ, ਜੱਗਾ ਸਿੰਘ, ਗੁਰਮੀਤ ਸਿੰਘ ਸ਼ੇਖਮਾਂਗਾ, ਬਲਜਿੰਦਰ ਸਿੰਘ ਪੀਏ, ਬਖ਼ਸ਼ੀਸ਼ ਸਿੰਘ ਬੂਸੋਵਾਲ ਪ੍ਰਧਾਨ ਵੇਈਾ ਇਨਕਲੇਵ ਆਦਿ ਵੀ ਹਾਜ਼ਰ ਸਨ |