ਕਾਲਾ ਸੰਘਿਆਂ, 27 ਮਾਰਚ (ਬਲਜੀਤ ਸਿੰਘ ਸੰਘਾ)-ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜਥਾ ਗਿਆਨੀ ਸ਼ਿੰਗਾਰਾ ਸਿੰਘ ਬੱਲ ਨਿੱਜਰਾਂ ਵਾਲੇ ਕੈਨੇਡਾ ਦੇ ਵੱਖੋ-ਵੱਖ ਗੁਰੂ ਘਰਾਂ 'ਚ ਸੇਵਾਵਾਂ ਨਿਭਾਉਣ ਉਪਰੰਤ ਵਾਪਸ ਵਤਨ ਪਰਤ ਆਏ ਹਨ | ਇਸ ਦੌਰਾਨ ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਦੇ ਐਡਮੈਂਟਨ, ਵੈਨਕੂਵਰ, ਕੈਲਗਰੀ ਆਦਿ ਵੱਖ-ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿਚ ਸਿੱਖ ਇਤਿਹਾਸ ਪੇਸ਼ ਕਰਨ ਦੀਆਂ ਸੇਵਾਵਾਂ ਦੌਰਾਨ ਸੰਗਤ ਵਲੋਂ ਬੇਤਹਾਸ਼ਾ ਪਿਆਰ ਦਿੱਤਾ ਗਿਆ | ਉਨ੍ਹਾਂ ਕਿਹਾ ਕਿ ਹਰਵਾਰ ਵਿਦੇਸ਼ਾਂ ਦੀਆਂ ਸੰਗਤਾਂ ਮਣਾਂਮੂਹੀ ਪਿਆਰ ਬਖਸ਼ਦੀਆਂ ਹਨ |