ਭੁਲੱਥ, 28 ਮਾਰਚ (ਮੇਹਰ ਚੰਦ ਸਿੱਧੂ, ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਦਫ਼ਤਰ ਭੁਲੱਥ ਐਤਵਾਰ ਵੀ ਖੁੱਲ੍ਹਾ ਰਹੇਗਾ | ਇਹ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਰਣਦੀਪ ਸਿੰਘ ਵੜੈਚ ਨੇ ਦੱਸਿਆ ਕਿ ਸ਼ਹਿਰ ਅੰਦਰ ਬਹੁਤ ਸਾਰੇ ਕਰ-ਦਾਤਾ ਵਲੋਂ ਆਪਣੀਆਂ ਰਹਾਇਸ਼ੀ ਤੇ ਕਮਰਸ਼ੀਅਲ ਪ੍ਰਾਪਰਟੀਆਂ ਦਾ ਪ੍ਰਾਪਰਟੀ ਟੈਕਸ ਹਾਲੇ ਤੱਕ ਜਮਾਂ ਨਹੀਂ ਕਰਵਾਇਆ ਗਿਆ, ਜਿਸ ਕਰਕੇ ਕਰ-ਦਾਤਾ ਆਪਣਾ ਪ੍ਰਾਪਰਟੀ ਟੈਕਸ 29 ਮਾਰਚ ਨੂੰ ਦਫ਼ਤਰ ਨਗਰ ਪੰਚਾਇਤ ਭੁਲੱਥ ਵਿਖੇ ਆ ਕੇ ਜਮਾਂ ਕਰਵਾ ਸਕਦੇ ਹਨ | ਜੇਕਰ ਕੋਈ ਵੀ ਕਰ-ਦਾਤਾ 31 ਮਾਰਚ ਤੋਂ ਬਾਅਦ ਪ੍ਰਾਪਰਟੀ ਟੈਕਸ ਜਮਾਂ ਕਰਵਾਉਂਦਾ ਹੈ ਤਾਂ 20 ਫੀਸਦੀ ਪਨੈਲਟੀ ਤੇ 18 ਫੀਸਦੀ ਵਿਆਜ ਨਾਲ ਪ੍ਰਾਪਰਟੀ ਟੈਕਸ ਲਿਆ ਜਾਵੇਗਾ |