ਕਪੂਰਥਲਾ, 28 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਸਿਰਜਣਾ ਕੇਂਦਰ ਕਪੂਰਥਲਾ ਵਲੋਂ ਸ਼ਾਇਰ ਸੁਰਿੰਦਰਪਾਲ ਸਿੰਘ ਸੰਧੂ ਦੂਜਾ ਸਾਲਾਨਾ ਯਾਦਗਾਰੀ ਪੁਰਸਕਾਰ ਨਾਮਵਰ ਸ਼ਾਇਰਾਂ ਤੇ ਅਨੁਵਾਦਕ ਪ੍ਰਕਾਸ਼ ਕੌਰ ਸੰਧੂ ਨੂੰ ਦੇਣ ਲਈ 29 ਮਾਰਚ ਨੂੰ ਸਵੇਰੇ 10 ਵਜੇ ਸਿਰਜਣਾ ਕੇਂਦਰ ਦੇ ਦਫ਼ਤਰ ਵਿਰਸਾ ਵਿਹਾਰ ਵਿਚ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸ਼ਹਿਬਾਜ ਖਾਨ ਜਨਰਲ ਸਕੱਤਰ ਸਿਰਜਣਾ ਕੇਂਦਰ ਨੇ ਦੱਸਿਆ ਕਿ ਇਸ ਸਮਾਗਮ 'ਚ ਤੇਜਿੰਦਰ ਸਿੰਘ ਮੋੜ ਸੇਵਾ ਮੁਕਤ ਡੀ. ਆਈ. ਜੀ. ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਜਦਕਿ ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਤੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਚੇਅਰਪਰਸਨ ਕੰਵਰ ਇਕਬਾਲ ਸਿੰਘ, ਗੁਰਤੇਜ ਸਿੰਘ, ਰਾਜਾ ਸੰਧੂ, ਸੁਰਜੀਤ ਸਾਜਨ ਤੇ ਰੂਪ ਦਬੁਰਜੀ ਵਲੋਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਤਕਸੀਮ ਕਰਨ ਲਈ ਸਵ: ਸੁਰਿੰਦਰਪਾਲ ਸਿੰਘ ਸੰਧੂ ਦਾ ਦੀ ਧਰਮ ਪਤਨੀ ਸਰਬਜੀਤ ਕੌਰ ਸੰਧੂ, ਨੂੰ ਹ ਸੁਖਵਿੰਦਰ ਕੌਰ ਸੰਧੂ, ਆਦੇਸ਼ ਇੰਦਰ ਸਿੰਘ ਸੰਧੂ, ਜਗਤੇਸ਼ਵਰ ਸਿੰਘ ਸੰਧੂ ਤੇ ਪਰਿਵਾਰ ਦੇ ਕਰੀਬੀ ਰਵਿੰਦਰ ਸਿੰਘ ਬੈਂਸ ਤੇ ਹਰਵਿੰਦਰ ਸਿੰਘ ਬੈਂਸ ਦੋਵੇਂ ਕੈਨੇਡਾ ਉਚੇਚੇ ਤੌਰ 'ਤੇ ਸਮਾਗਮ 'ਚ ਸ਼ਾਮਿਲ ਹੋਣਗੇ | ਵਰਨਣਯੋਗ ਹੈ ਕਿ ਪ੍ਰਕਾਸ਼ ਕੌਰ ਸੰਧੂ ਵਲੋਂ ਤੇ ਅਮੌਲਕ ਕਾਵਿ ਸੰਗ੍ਰਹਿ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੀਆਂ ਵੱਖ-ਵੱਖ ਲੇਖਕਾਂ ਦੀਆਂ 10 ਪੁਸਤਕਾਂ ਦਾ ਅਨੁਵਾਦ ਕਰ ਚੁੱਕੇ ਹਨ | ਇਸ ਤੋਂ ਇਲਾਵਾ ਉਨ੍ਹਾਂ ਮੈਡੀਕਲ ਨਾਲ ਸੰਬੰਧਿਤ 10 ਪੁਸਤਕਾਂ ਦਾ ਅੰਗਰੇਜ਼ੀ ਤੋਂ ਪੰਜਾਬੀ ਤੇ ਅੰਗਰੇਜ਼ੀ ਤੋਂ ਹਿੰਦੀ ਅਨੁਵਾਦ ਕੀਤਾ ਹੈ |