28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵਲੋਂ ਅੱਖਾਂ ਦਾ ਜਾਂਚ ਕੈਂਪ 31 ਨੂੰ <br/>

Ad Position 21
No active advertisement
ਅਜੀਤ ਡੈਸਕ 29-03-2026
ਨਡਾਲਾ, 28 ਮਾਰਚ (ਰਘਬਿੰਦਰ ਸਿੰਘ)–ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵਲੋਂ ਮਨੁੱਖਤਾ ਦੀ ਭਲਾਈ ਲਈ ਇਕ ਅੱਖਾਂ ਦਾ ਮੁਫ਼ਤ ਜਾਂਚ ਕੈਂਪ 31 ਮਾਰਚ ਨੂੰ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲੇਗਾ, ਜਿਸ ਦੌਰਾਨ ਡਾ. ਸ਼ਕੀਨ ਸਿੰਘ ਦੀ ਮਾਹਿਰ ਡਾਕਟਰ ਟੀਮ ਵਲੋਂ ਅੱਖਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ | ਸੁਸਾਇਟੀ ਦੇ ਆਗੂਆਂ ਨੇ ਦੱਸਿਆ ਕਿ ਮਰੀਜ਼ਾਂ ਦੀ ਪੂਰੀ ਤਰ੍ਹਾਂ ਜਾਂਚ ਕਰਕੇ ਜ਼ਰੂਰੀ ਸਲਾਹ ਦਿੱਤੀ ਜਾਵੇਗੀ ਤੇ ਲੋੜ ਅਨੁਸਾਰ ਇਲਾਜ ਦੀ ਵੀ ਵਿਵਸਥਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਨਾਲ ਸੰਬੰਧਿਤ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਅਤੇ ਗਰੀਬ ਵਰਗ ਨੂੰ ਮੁਫ਼ਤ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਇਸ ਮੌਕੇ ਡਾ. ਮਨਵਿੰਦਰ ਸਿੰਘ ਪੰਜਾਬ ਮੈਡੀਕਲ ਵਾਲੇ, ਹਰਭਜਨ ਸਿੰਘ ਵਾਲੀਆ, ਲਖਵੀਰ ਸਿੰਘ ਸਾਹੀ, ਸੰਦੀਪ ਕੁਮਾਰ ਲੈਬ ਵਾਲੇ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਖ਼ਜ਼ਾਨਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਉੱਘੀ ਸ਼ਾਇਰਾ ਪ੍ਰਕਾਸ਼ ਕੌਰ ਸੰਧੂ ਦਾ ਸੁਰਿੰਦਰਪਾਲ ਸਿੰਘ ਸੰਧੂ ਯਾਦਗਾਰੀ ਪੁਰਸਕਾਰ ਨਾਲ ਸਨਮਾਨ ਅੱਜ
Ad Position 24