28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਟੇਪ ਬਾਲ ਕ੍ਰਿਕਟ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦਾ ਰਜੀਵ ਵਾਲੀਆ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 29-03-2026
30 ਤੇ 31 ਮਾਰਚ ਨੂੰ ਹੋਵੇਗੀ ਸੀਨੀਅਰ ਨੈਸ਼ਨਲ ਟੇਪ ਬਾਲ ਕਿ੍ਕਟ ਚੈਂਪੀਅਨਸ਼ਿਪ
ਕਪੂਰਥਲਾ, 28 ਮਾਰਚ (ਵਿ.ਪ੍ਰ.)-ਯੁਵਾ ਖੇਡ ਭਲਾਈ ਬੋਰਡ ਵਲੋਂ ਫਿਟਨੈੱਸ ਤੇ ਸਪੋਰਟ ਈਵੈਂਟਸ ਅਰਬਨ ਅਸਟੇਟ ਅਕੈਡਮੀ 'ਚ ਟੇਪ ਬਾਲ ਕ੍ਰਿਕਟ ਟੂਰਨਾਮੈਂਟ ਕੋਚ ਇੰਦਰਜੀਤ ਸਿੰਘ ਦੀ ਦੇਖ-ਰੇਖ ਹੇਠ ਕਰਵਾਇਆ, ਜਿਸ 'ਚ ਰਜੀਵ ਵਾਲੀਆ ਪ੍ਰਧਾਨ ਯੁਵਾ ਖੇਡ ਭਲਾਈ ਬੋਰਡ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਟੂਰਨਾਮੈਂਟ ਵਿਚ ਐਮੂਨੇਲ ਸਪੋਰਟ ਅਕੈਡਮੀ ਵਲੋਂ ਸੁਖਦੀਪ ਸਿੰਘ ਬਾਜਵਾ ਤੇ ਬਾਬਾ ਦੀਪ ਸਿੰਘ ਸਪੋਰਟਸ ਅਕੈਡਮੀ ਵਲੋਂ ਗਗਨਦੀਪ ਕੌਰ ਦੀ ਦੇਖ-ਰੇਖ ਹੇਠ ਖਿਡਾਰੀਆਂ ਨੇ ਭਾਗ ਲਿਆ | ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਜੀਵ ਵਾਲੀਆ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਉਨ੍ਹਾਂ ਕਿਹਾ ਕਿ 30 ਤੇ 31 ਮਾਰਚ ਨੂੰ ਸੀਨੀਅਰ ਨੈਸ਼ਨਲ ਟੇਪ ਬਾਲ ਕ੍ਰਿਕਟ ਚੈਂਪੀਅਨਸ਼ਿਪ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਚ ਹੋਵੇਗੀ, ਜਿਸ 'ਚ ਵੱਖ-ਵੱਖ ਰਾਜਾਂ ਦੀਆਂ ਕ੍ਰਿਕਟ ਦੀਆਂ ਟੀਮਾਂ ਭਾਗ ਲੈਣਗੀਆਂ | ਇਸ ਮੌਕੇ ਗੁਰਚਰਨ ਸਿੰਘ, ਦਲਜੀਤ ਸਿੰਘ, ਕੋਚ ਪ੍ਰਤਾਪ ਸਿੰਘ, ਬਲਵਿੰਦਰ ਸਿੰਘ, ਸਮਰਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਈ. ਟੀ. ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਨਗਰ ਸੰਸਥਾ ਵਲੋਂ 10 ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਹੋਰ ਸਾਮਾਨ ਤ... ਅਗਲੀ ਖ਼ਬਰ ਕੁੱਕ ਮਨਜੀਤ ਕੌਰ ਸਵੈ ਇੱਛਾ ਸੇਵਾ ਮੁਕਤੀ ਮੌਕੇ ਸਨਮਾਨਿਤ
Ad Position 24