ਕਪੂਰਥਲਾ, 28 ਮਾਰਚ (ਵਿ.ਪ੍ਰ.)-ਲੋੜਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਆਈ. ਟੀ. ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨਨਗਰ ਸੰਸਥਾ ਦੇ ਸਹਿਯੋਗ ਨਾਲ ਡੀ. ਸੀ. ਦਫ਼ਤਰ 'ਚ ਇਕ ਸਮਾਗਮ ਕਰਵਾਇਆ, ਜਿਸ 'ਚ ਵਰਿੰਦਰਪਾਲ ਸਿੰਘ ਬਾਜਵਾ ਵਧੀਕ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦੌਰਾਨ ਵਰਿੰਦਰਪਾਲ ਸਿੰਘ ਬਾਜਵਾ, ਡਾ. ਗੁਲਜ਼ਾਰ ਸਿੰਘ ਡਾਇਰੈਕਟਰ ਖੇਤਰੀ ਖੋਜ ਸਟੇਸ਼ਨ ਕਪੂਰਥਲਾ ਤੇ ਆਈ. ਟੀ. ਸੀ. ਦੇ ਐਚ. ਆਰ. ਹੈੱਡ ਅਸ਼ੀਸ਼ ਸ਼ਰਮਾ ਨੇ 5 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ, 2 ਨੂੰ ਰੈਡੀਮੇਡ ਕੱਪੜੇ, ਇਕ ਬਿਊਟੀ ਪਾਰਲਰ ਦੀ ਕਿੱਟ ਤੇ ਦੋ ਔਰਤਾਂ ਨੂੰ ਕੌਸਮੈਟਿਕ ਦੀਆਂ ਕਿੱਟਾਂ ਤਕਸੀਮ ਕੀਤੀਆਂ | ਇਸ ਮੌਕੇ ਬੋਲਦਿਆਂ ਮੁੱਖ ਮਹਿਮਾਨ ਨੇ ਆਈ. ਟੀ. ਸੀ. ਮਿਸ਼ਨ ਸੁਨਹਿਰਾ ਕੱਲ ਤੇ ਬੰਧਨ ਕੋਨ ਨਗਰ ਸੰਸਥਾ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਸਮਾਗਮ 'ਚ ਆਈ. ਟੀ. ਸੀ ਤੋਂ ਵਿਸ਼ਾਲ ਪਾਂਡੇ, ਸ੍ਰੀ ਰਾਮ ਸਨੋਧਿਆ, ਬੰਧਨ ਟੀ. ਐਚ. ਪੀ. ਤੋਂ ਅਤੁੱਲ ਪ੍ਰੋਜੈਕਟ ਕੋਆਰਡੀਨੇਟਰ ਕੋਸ਼ਿਕ ਚੱਕਰਵਰਤੀ ਆਦਿ ਹਾਜ਼ਰ ਸਨ |