28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨੰਗਲ ਲਬਾਣਾ 'ਚ ਮੀਟਿੰਗ

Ad Position 21
No active advertisement
ਅਜੀਤ ਡੈਸਕ 03-04-2026
ਬੇਗੋਵਾਲ, 2 ਅਪ੍ਰੈਲ (ਸੁਖਜਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਬਲਾਕ ਪ੍ਰਧਾਨ ਜੋਗਾ ਸਿੰਘ ਤੇ ਨਿਰਮਲ ਸਿੰਘ ਮੰਡ ਬਲਾਕ ਬੇਗੋਵਾਲ ਦੀ ਅਗਵਾਈ ਹੇਠ ਹੋਈ | ਜਿਸ 'ਚ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਕਿਸਾਨ ਔਰਤਾਂ ਨੇ ਸ਼ਿਰਕਤ ਕੀਤੀ ਤੇ ਨੰਗਲ ਲੁਬਾਣਾ ਵਿਚ ਇਕਈ ਦਾ ਗਠਨ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਲਿਟਾਂ ਬਲਾਕ ਪ੍ਰਧਾਨ ਜੋਗਾ ਸਿੰਘ ਅਤੇ ਨਿਰਮਲ ਸਿੰਘ ਮੰਡ ਨੇ ਇਹ ਵੀ ਕਿਹਾ ਕਿ ਜੋ ਘਰਾਂ 'ਚ ਸਮਾਰਟ ਮੀਟਰ ਚਿੱਪ ਵਾਲੇ ਲੱਗ ਰਹੇ ਹਨ ਉਸ ਨੂੰ ਤੁਰੰਤ ਬੰਦ ਕੀਤਾ ਜਾਵੇ | ਇਸ ਮੌਕੇ ਨੰਗਲ ਬਾਣਾ ਇਕਾਈ ਦਾ ਵੀ ਗਠਨ ਕੀਤਾ, ਜਿਸ 'ਚ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ ਜਦਕਿ ਵਾਈਸ ਪ੍ਰਧਾਨ ਪਰਮਜੀਤ ਸਿੰਘ ਨੂੰ ਬਣਾਇਆ | ਇਸ ਮੌਕੇ ਬਚਨ ਸਿੰਘ ਨੰਬਰਦਾਰ ਨੰਗਲ ਲੁਬਾਣਾ, ਪਾਲ ਸਿੰਘ, ਭਜਨ ਸਿੰਘ, ਸਲਿੰਦਰ ਸਿੰਘ, ਸਿਕੰਦਰ ਸਿੰਘ, ਸਵਰਨ ਸਿੰਘ, ਗੁਰਮੀਤ ਸਿੰਘ, ਸਤਨਾਮ ਸਿੰਘ ਕਾਨੂੰਗੋ, ਲਖਵਿੰਦਰ ਸਿੰਘ ਕਾਨੂੰਗੋ, ਸੁਖਵਿੰਦਰ ਸਿੰਘ, ਪਲਵਿੰਦਰ ਸਿੰਘ, ਨਾਥੀ ਸਿੰਘ, ਵਰਿਆਮ ਸਿੰਘ, ਕਾਬਲ ਸਿੰਘ, ਤਰਸੇਮ ਸਿੰਘ, ਕੁਲਵੰਤ ਸਿੰਘ ਸਾਰੇ ਨੰਗਲ ਲੁਬਾਣਾ ਨਿਵਾਸੀ, ਅਮਰੀਕ ਸਿੰਘ ਘੱਗ ਮੀਤ ਪ੍ਰਧਾਨ ਜਸਵੰਤ ਸਿੰਘ ਇਬਰਾਹੀਮਵਾਲ ਬਲਕਾਰ ਸਿੰਘ ਇਬਰਾਹੀਮਵਾਲ ਬਲਵੀਰ ਸਿੰਘ ਭੱਕੂਵਾਲ, ਸੁਖਦੇਵ ਸਿੰਘ, ਐਮ. ਸੀ. ਕਮਰਾਏ ਮਹਿੰਦਰ ਸਿੰਘ ਬਾਗੜੀਆਂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਲਾਅ ਗੇਟ ਵਿਖੇ ਚੈਕਿੰਗ ਮੁਹਿੰਮ ਚਲਾਈ ਅਗਲੀ ਖ਼ਬਰ ਸਕੂਲ 'ਚ ਪੋਤਿਆਂ ਨੂੰ ਮਿਲਣ ਗਈ ਬਜ਼ੁਰਗ ਔਰਤ ਦੀ ਨੰੂਹ ਵਲੋਂ ਕੁੱਟਮਾਰ
Ad Position 24