27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੁਲਿਸ ਵਲੋਂ ਲਾਅ ਗੇਟ ਵਿਖੇ ਚੈਕਿੰਗ ਮੁਹਿੰਮ ਚਲਾਈ

Ad Position 21
No active advertisement
ਅਜੀਤ ਡੈਸਕ 03-04-2026
ਫਗਵਾੜਾ, 2 ਅਪੈ੍ਰਲ (ਹਰਜੋਤ ਸਿੰਘ ਚਾਨਾ)-ਇਥੋਂ ਦੇ ਲਾਅ ਗੇਟ ਵਿਖੇ ਅੱਜ ਪੁਲਿਸ ਵਲੋਂ ਐਸ. ਪੀ. ਮਾਧਵੀ ਸ਼ਰਮਾ ਦੀ ਅਗਵਾਈ 'ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ | ਇਸ ਮੌਕੇ ਐਸ. ਪੀ. ਵਲੋਂ ਖ਼ੁਦ ਕਈ ਹੋਟਲਾਂ ਤੇ ਪੀ. ਜੀ, ਕਾਗ਼ਜ਼ਾਤ ਤੇ ਰਜਿਸਟ੍ਰੇਸ਼ਨ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਪੁਲਿਸ ਵਲੋਂ ਸਰਕਾਰੀ ਹਦਾਇਤਾਂ ਦੀ ਪਾਲਣਾ ਨਾ ਕਰਨ, ਨਾਬਾਲਗਾਂ ਨੂੰ ਤੰਬਾਕੂ ਵੇਚਣ ਦੇ ਮਾਮਲੇ 'ਚ ਕੇਸ ਦਰਜ ਕੀਤਾ ਗਿਆ ਹੈ | ਐਸ. ਪੀ. ਨੇ ਹਦਾਇਤ ਕੀਤੀ ਕਿ ਪੀ. ਜੀ. ਮਾਲਕ ਸਰਕਾਰ ਵਲੋਂ ਜਾਰੀ ਹੁਕਮਾਂ ਦੀ ਪਾਲਣ ਕਰਨ ਤੇ ਆਪਣਾ ਪੂਰਾ ਰਿਕਾਰਡ ਦਰੁਸਤ ਰੱਖਣ, ਜੇਕਰ ਅਜਿਹਾ ਨਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਚਹੇੜੂ ਚੌਕੀ ਇੰਚਾਰਜ ਜਸਬੀਰ ਸਿੰਘ ਵੀ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਫ਼ੈਸਲੇ ਅਨੁਸਾਰ ਪੰਚਾਇਤ ਸੰਮਤੀ ਫੱਤੂਢੀਂਗਾ ਦੇ ਚੇਅਰਮੈਨ ਦੀ ਚੋਣ ਡੀ. ਸੀ. ਦਫ਼ਤਰ 'ਚ ਕੱਲ੍ਹ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਨੰਗਲ ਲਬਾਣਾ 'ਚ ਮੀਟਿੰਗ
Ad Position 24