ਫਗਵਾੜਾ-ਜਲੰਧਰ ਰੋਡ 'ਤੇ ਕਾਰ ਸਵਾਰ 'ਤੇ ਫਾਇਰਿੰਗ, ਨੌਜਵਾਨ ਨੇ ਗੱਡੀ ਤੇਜ਼ ਕਰਕੇ ਬਚਾਈ ਜਾਨ
ਅਜੀਤ ਡੈਸਕ
03-04-2026
ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ-ਐਸ. ਐਸ. ਪੀ.
ਇਸ ਸੰਬੰਧੀ ਐਸ. ਐਸ. ਪੀ. ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਇਸ ਸੰਬੰਧ 'ਚ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਬਿਆਨ ਦਰਜ ਕਰਨ ਉਪਰੰਤ ਕੇਸ ਦਰਜ ਕੀਤਾ ਜਾਵੇਗਾ |
ਵਿਦੇਸ਼ੀ ਨੰਬਰ ਤੋਂ ਆਈਆਂ ਧਮਕੀਆਂ
ਪੀੜਤ ਨੌਜਵਾਨ ਨੇ ਗੱਲਬਾਤ ਕਰਦਿਆਂ ਦੋ ਰਿਕਾਰਡਿੰਗਾਂ ਵੀ ਸੁਣਾਈਆਂ, ਜਿਸ 'ਚ ਇਕ ਨੌਜਵਾਨ ਉਨ੍ਹਾਂ ਨੂੰ ਗਾਲੀ ਗਲੋਚ ਕਰਕੇ ਕਹਿ ਰਿਹਾ ਹੈ ਕਿ ਤੂੰ ਚੁੱਪ ਚਾਪ ਸੀ. ਆਈ. ਏ. ਦੇ ਹੱਕ 'ਚ ਗਵਾਹੀ ਦੇ ਦੇਵੇ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ | ਉਸ ਨੇ ਕਿਹਾ ਕਿ ਉਸ ਦੀ ਜਾਨ ਨੂੰ ਖ਼ਤਰਾ ਹੈ |
ਕਈ ਘੰਟਿਆਂ ਤੱਕ ਕਾਰਵਾਈ ਲਈ ਘੁੰਮਦਾ ਰਿਹਾ ਪੀੜਤ, ਪਰ ਪੁਲਿਸ ਨੇ ਨਹੀਂ ਸੁਣੀ
ਅੱਜ ਰਾਤ ਪੀੜਤ ਨੇ ਥਾਣਾ ਸਿਟੀ 'ਚ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ 5.30 ਵਜੇ ਦੀ ਦਿੱਤੀ ਗਈ ਹੈ ਤੇ ਕਰੀਬ 8.35 ਤੱਕ ਉਹ ਖੱਜਲ ਹੀ ਹੋ ਰਿਹਾ ਹੈ ਤੇ ਇਸ ਸੰਬੰਧ 'ਚ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਉਲਟਾ ਕਦੇ ਸਦਰ, ਸਤਨਾਮਪੁਰਾ ਥਾਣੇ ਵਾਲੇ ਉਸ ਤੋਂ ਪੁੱਛਗਿੱਛ ਕਰ ਰਹੇ ਹਨ ਤੇ ਕੋਈ ਉਸ ਨੂੰ ਕਿਸੇ ਥਾਣੇ ਭੇਜ ਰਿਹਾ ਹੈ ਤੇ ਕੋਈ ਕਿਤੇ ਅਤੇ ਪੁਲਿਸ ਨੂੰ ਆਪਣਾ ਹੀ ਵਕੂਆ ਨਹੀਂ ਸਾਫ਼ ਹੋ ਰਿਹਾ ਹੈ | ਉਕਤ ਨੌਜਵਾਨ ਨੇ ਦੋਸ਼ ਲਗਾਇਆ ਕਿ ਸੰਬੰਧਿਤ ਥਾਣੇਦਾਰ ਸਾਡੇ ਦੋਸ਼ ਨੂੰ ਮੰਨਣ ਨੂੰ ਤਿਆਰ ਨਹੀਂ ਜਦਕਿ ਸਾਨੂੰ ਹੁਣ ਵੀ ਧਮਕੀਆਂ ਦੇ ਸੁਨੇਹੇ ਆ ਰਹੇ ਹਨ ਤੇ ਪੁਲਿਸ ਉਸ ਦੀ ਗੱਲ ਸੁਣਨ ਨੂੰ ਤਿਆਰ ਨਹੀਂ |