06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਲਾਇਨ ਡਿਸਟਿ੍ਕਟ ਗਵਰਨਰ 321 ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ

Ad Position 21
No active advertisement
ਲਾਇਨ ਕਲੱਬ ਡਿਸਟਿ੍ਕਟ 321ਡੀ ਦੀ ਹੋਣ ਜਾ ਰਹੀ ਕਾਨਫ਼ਰੰਸ ਸੰਬੰਧੀ ਮੀਟਿੰਗ ਮੌਕੇ ਜੇ.ਐਸ. ਭਾਟੀਆ, ਰਛਪਾਲ ਸਿੰਘ ਬੱਚਾਜੀਵੀ, ਵਿਕਾਸ ਜੁਲਕਾ, ਵਿਰਸਾ ਸਿੰਘ, ਹਰਮਿੰਦਰ ਲਾਂਬਾ, ਸੰਗਤ ਸੁਦਾਮਾ ਤੇ ਹੋਰ | ਤਸਵੀਰ : ਸੁਖਜਿੰਦਰ ਸਿੰਘ <br/> 04-04-2026
ਬੇਗੋਵਾਲ, 3 ਅਪ੍ਰੈਲ (ਸੁਖਜਿੰਦਰ ਸਿੰਘ)-ਲਾਇਨ ਕਲੱਬ ਡਿਸਟਿ੍ਕਟ ਗਵਰਨਰ 321 ਡੀ ਦੀ ਰਾਮਪੁਰ ਚ ਹੋਣ ਜਾ ਰਹੀ ਡਿਸਟਿ੍ਕਟ ਕਾਨਫ਼ਰੰਸ ਸਬੰਧੀ ਇਕ ਮੀਟਿੰਗ ਰਛਪਾਲ ਸਿੰਘ ਬੱਚਾਜੀਵੀ ਦੀ ਅਗਵਾਈ ਹੇਠ ਐਸ.ਐਸ ਪੈਲੇਸ ਬੇਗੋਵਾਲ ਵਿਚ ਹੋਈ | ਇਸ ਮੀਟਿੰਗ ਵਿਚ ਬੇਗੋਵਾਲ ਦੀਆਂ ਸਮੂਹ ਕਲੱਬਾਂ ਦੇ ਅਹੁਦੇਦਾਰਾਂ ਨੇ ਹਿੱਸਾ ਲਿਆ | ਮੀਟਿੰਗ ਵਿਚ ਲਾਇਨ ਡਿਸਟਿ੍ਕਟ ਗਵਰਨਰ 321 ਦੇ ਉਮੀਦਵਾਰ ਉਮੀਦਵਾਰ ਜੇ ਐਸ ਭਾਟੀਆ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ | ਇਸ ਮੌਕੇ ਜਿੱਥੇ ਜੇ.ਐਸ. ਭਾਟੀਆ ਨੇ ਸਮੂਹ ਕਲੱਬਾਂ ਨੂੰ ਨਵੀਂ ਟੀਮ ਦੀ ਚੋਣ ਕਰਨ ਲਈ ਸਹਿਯੋਗ ਦੇਣ ਲਈ ਕਿਹਾ ਉੱਥੇ ਹੀ ਉਨ੍ਹਾਂ ਕਿਹਾ ਕਿ ਹਰ ਵੋਟਰ ਨਿਰਪੱਖਤਾ ਨਾਲ ਵੋਟ ਪਾ ਵੱਖ ਵੱਖ ਅਹੁਦੇ ਲਈ ਉਮੀਦਵਾਰਾਂ ਦੀ ਚੋਣ ਕਰਨ | ਉਨ੍ਹਾਂ ਕਿਹਾ ਕਿ ਲਾਇਨ ਕਲੱਬ ਡਿਸਟਿ੍ਕਟ 321 ਡੀ ਦਾ ਮੁੱਖ ਮੰਤਵ ਹੀ ਸਮਾਜ ਦੀ ਸੇਵਾ ਕਰਨਾ ਹੈ ਤੇ ਇਹ ਸੇਵਾ ਉਨ੍ਹਾਂ ਨੂੰ ਨਿਭਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਲੰਘੇ ਸਾਲਾਂ ਦੌਰਾਨ ਹੋਏ ਕੰਮਾਂ ਵਾਂਗ ਡਿਸਟਿ੍ਕਟ 321 ਡੀ ਨੂੰ ਹੋਰ ਉਤਸ਼ਾਹਿਤ ਕੀਤਾ ਜਾਵੇ | ਇਸ ਮੌਕੇ ਵੀ.ਡੀ.ਜੀ. ਰਛਪਾਲ ਸਿੰਘ ਬੱਚਾਜੀਵੀ ਨੇ ਜੇ.ਐਸ ਭਾਟੀਆ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕਲੱਬਾਂ ਉਨ੍ਹਾਂ ਦਾ ਪੂਰਾ ਸਾਥ ਦੇਣ ਗਈਆਂ ਤੇ ਸਾਲ 2026/27 ਲਈ ਉਨ੍ਹਾਂ ਨੂੰ ਡਿਸਟਿ੍ਕਟ ਗਵਰਨਰ ਚੁਣਿਆ ਜਾਵੇਗਾ | ਇਸ ਮੌਕੇ ਉਨ੍ਹਾਂ ਬੇਗੋਵਾਲ ਤੇ ਡਿਸਟਿ੍ਕਟ 321 ਡੀ ਦੀਆਂ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਜੇ ਐਸ ਭਾਟੀਆ ਨੂੰ ਵੋਟਾਂ ਪਾ ਕੇ ਕਾਮਯਾਬ ਕਰਨ | ਉਨ੍ਹਾਂ ਕਿਹਾ ਕਿ ਜੇ.ਐਸ. ਭਾਟੀਆ ਇਕ ਸੁਲਝੇ ਹੋਏ ਤੇ ਇਮਾਨਦਾਰ ਲਾਇਨ ਲੀਡਰ ਹਨ ਉਨ੍ਹਾਂ ਦੀ ਅਗਵਾਈ ਵਿਚ ਲਾਇਨ ਕਲੱਬ ਡਿਸਟਿ੍ਕਟ 321ਡੀ ਦੇ ਕੰਮ ਹੋਰ ਬਿਹਤਰ ਤਰੀਕੇ ਨਾਲ ਹੋਣਗੇ | ਇਸ ਮੌਕੇ ਵਿਕਾਸ ਜੁਲਕਾ, ਸੁਖਦੇਵ ਰਾਜ ਜੰਗੀ, ਸੰਗਤ ਸਿੰਘ ਸੁਦਾਮਾ, ਵਿਰਸਾ ਸਿੰਘ, ਹਰਵਿੰਦਰ ਸਿੰਘ ਲਾਂਬਾ, ਫੁੰਮਣ ਸਿੰਘ, ਕਰਨੈਲ ਸਿੰਘ ਬੱਗਾ, ਹਰਵਿੰਦਰ ਸਿੰਘ ਬਾਵਾ, ਨੰਬਰਦਾਰ ਅਮਰੀਕ ਸਿੰਘ, ਸਰਬਜੀਤ ਸਿੰਘ ਬਬਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁੱਡ ਫਰਾਈ ਡੇ ਦੇ ਸੰਬੰਧ 'ਚ ਪਿੰਡ ਬਾਗੜੀਆਂ ਚਰਚ ਤੋਂ ਸ਼ੋਭਾ ਯਾਤਰਾ ਭੁਲੱਥ ਪੁੱਜੀ <br/> ਅਗਲੀ ਖ਼ਬਰ ਦਾਣਾ ਮੰਡੀ ਢਿਲਵਾਂ ਦੇ ਆੜ੍ਹਤੀ ਵੀ ਹੜਤਾਲ 'ਤੇ-ਸੁਖਦੇਵ ਸਿੰਘ
Ad Position 24
No active advertisement