06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਡਾਲਾ ਚੌਕੀ 'ਚ ਪੁਲਿਸ ਵਲੋਂ ਪਬਲਿਕ ਮੀਟਿੰਗ ਆਯੋਜਿਤ <br/>

Ad Position 21
No active advertisement
ਅਜੀਤ ਡੈਸਕ 04-04-2026
ਨਡਾਲਾ, 3 ਅਪ੍ਰੈਲ (ਰਘਬਿੰਦਰ ਸਿੰਘ)-ਇਲਾਕੇ 'ਚ ਅਮਨ-ਕਾਨੂੰਨ ਦੀ ਸਥਿਤੀ ਮਜ਼ਬੂਤ ਬਣਾਈ ਰੱਖਣ ਤੇ ਲੋਕਾਂ ਨਾਲ ਸਿੱਧੀ ਗੱਲਬਾਤ ਨੂੰ ਤਰਜੀਹ ਦਿੰਦਿਆਂ ਪੁਲਿਸ ਵਲੋਂ ਨਡਾਲਾ ਚੌਕੀ ਵਿਚ ਪਬਲਿਕ ਮੀਟਿੰਗ ਕਰਵਾਈ ਗਈ | ਮੀਟਿੰਗ ਵਿਚ ਇਲਾਕੇ ਦੇ ਮੁਹਤਬਰ ਵਿਅਕਤੀ, ਪੰਚਾਇਤ ਮੈਂਬਰ ਤੇ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਸ਼ਾਮਿਲ ਹੋਏ | ਮੀਟਿੰਗ ਦੌਰਾਨ ਥਾਣਾ ਮੁਖੀ ਸੁਭਾਨਪੁਰ ਹਰਜਿੰਦਰ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦੇ ਹੱਲ ਲਈ ਯਕੀਨ ਦਵਾਇਆ | ਉਨ੍ਹਾਂ ਕਿਹਾ ਕਿ ਲੋਕ ਪੁਲਿਸ ਨਾਲ ਸਹਿਯੋਗ ਕਰਕੇ ਅਪਰਾਧਿਕ ਗਤੀਵਿਧੀਆਂ ਨੂੰ ਰੋਕਣ ਵਿਚ ਆਪਣਾ ਯੋਗਦਾਨ ਪਾਉਣ | ਨਸ਼ਿਆਂ, ਚੋਰੀਆਂ ਤੇ ਹੋਰ ਅਪਰਾਧਾਂ ਖ਼ਿਲਾਫ਼ ਮਿਲਜੁਲ ਕੇ ਕੰਮ ਕਰਨ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਗਿਆ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਲਾਕੇ ਵਿਚ ਸ਼ਾਂਤੀ ਤੇ ਸੁਰੱਖਿਆ ਬਣਾਈ ਰੱਖਣ ਲਈ ਪੁਲਿਸ ਹਰ ਵੇਲੇ ਤਿਆਰ ਹੈ | ਇਲਾਕਾ ਵਾਸੀਆਂ ਨੇ ਪੁਲਿਸ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਾਲ ਲੋਕਾਂ ਤੇ ਪੁਲਿਸ ਦਰਮਿਆਨ ਭਰੋਸਾ ਹੋਰ ਮਜ਼ਬੂਤ ਹੁੰਦਾ ਹੈ | ਇਸ ਮੌਕੇ ਨਡਾਲਾ ਚੌਕੀ ਇੰਚਾਰਜ ਬਲਜਿੰਦਰ ਸਿੰਘ, ਏ. ਐਸ. ਆਈ. ਦਲਜੀਤ ਸਿੰਘ, ਮੁੱਖ ਮੁਨਸ਼ੀ ਸੁਭਾਨਪੁਰ ਦਿਲਪ੍ਰੀਤ ਸਿੰਘ ਘੁੰਮਣ, ਕੌਂਸਲਰ ਸੰਦੀਪ ਕੁਮਾਰ ਟੋਨੀ, ਕੌਂਸਲਰ ਦਲਵਿੰਦਰ ਸਿੰਘ ਜਰਮਨੀ, ਕੌਂਸਲਰ ਸੰਦੀਪ ਸੈਣੀ, ਬਲਾਕ ਪ੍ਰਧਾਨ ਸਨੀ ਨਡਾਲਾ, ਪ੍ਰਮੋਦ ਕੁਮਾਰ ਸ਼ਰਮਾ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨੂੰ ਸਵਾਲ ਕਰਨ ਜਾਂਦੇ ਸਮੇਂ ਗਿ੍ਫ਼ਤਾਰ ਕੀਤੇ ਕਿਸਾਨਾਂ ਨੂੰ ਰਿਹਾਅ ਨਾ ਕੀਤਾ ਤਾਂ ਸੰਘਰਸ਼ ਤਿੱਖਾ ਕਰਾਂਗ... ਅਗਲੀ ਖ਼ਬਰ ਬੱਚਿਆਂ 'ਚ ਕਿ੍ਕਟ ਪ੍ਰਤੀ ਉਤਸ਼ਾਹ ਪੈਦਾ ਕਰਨ ਲਈ ਸ਼ਾਹ ਸੁਲਤਾਨ ਕਲੱਬ ਵਲੋਂ ਟੈਸਟ ਕਿ੍ਕਟ ਮੈਚ ਕਰਵਾਇਆ <br/>
Ad Position 24
No active advertisement