05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪੱਕੀ ਕਣਕ 'ਤੇ ਹੋ ਰਹੀ ਕਿਣ-ਮਿਣ ਨੇ ਕਿਸਾਨਾਂ ਦੀ ਚਿੰਤਾ ਵਧਾਈ <br/>

Ad Position 21
No active advertisement
ਅਜੀਤ ਡੈਸਕ 04-04-2026
ਸੁਲਤਾਨਪੁਰ ਲੋਧੀ, 3 ਅਪ੍ਰੈਲ (ਪ. ਪ.)-ਕਟਾਈ ਲਈ ਤਿਆਰ ਕਣਕ ਦੀ ਫ਼ਸਲ ਉੱਪਰ ਆਏ ਦਿਨ ਹੋ ਰਹੀ ਬਰਸਾਤ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ | ਬੀਤੇ ਦਿਨਾਂ ਦੌਰਾਨ ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਨੂੰ ਧਰਤੀ 'ਤੇ ਵਿਛਾ ਦਿੱਤਾ ਸੀ ਤੇ ਉਸ ਤੋਂ ਬਾਅਦ ਹੋ ਰਹੀ ਕਿਣ-ਮਿਣ ਨਾਲ਼ ਕਣਕ ਦੇ ਦਾਣੇ ਪ੍ਰਭਾਵਿਤ ਹੋਣ ਦਾ ਡਰ ਪੈਦਾ ਹੋ ਗਿਆ ਹੈ | ਦਿਨ ਭਰ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਸ਼ਾਮ ਵੇਲੇ ਕਿਣ-ਮਿਣ ਸ਼ੁਰੂ ਹੋ ਗਈ | ਜਿਸ ਨਾਲ ਤਾਪਮਾਨ 'ਚ ਗਿਰਾਵਟ ਆ ਗਈ | ਕਿਣ-ਮਿਣ ਨਾਲ ਕਾਲਰੂ, ਮੈਰੀਪੁਰ, ਵਾਟਾਂਵਾਲੀ, ਸ਼ੇਖਮਾਂਗਾ ਅਤੇ ਮੰਡ ਖੇਤਰ ਵਿਚ ਕਣਕ ਦੀ ਕਟਾਈ ਦਾ ਕੰਮ ਰੁਕ ਗਿਆ | ਇਨ੍ਹਾਂ ਪਿੰਡਾਂ 'ਚ ਕਰਲਾਠੀਆਂ ਜ਼ਮੀਨਾਂ ਹੋਣ ਕਰਕੇ ਦੀ ਜਲਦੀ ਤਿਆਰ ਹੋ ਜਾਂਦੀ ਹੈ | ਪਿੰਡ ਭਰੋਆਣਾ ਦੇ ਕਿਸਾਨ ਸ਼ਮਸ਼ੇਰ ਸਿੰਘ, ਜਥੇਦਾਰ ਪਰਮਜੀਤ ਸਿੰਘ ਖ਼ਾਲਸਾ, ਅਮਰਜੀਤ ਸਿੰਘ ਟਿੱਬਾ, ਸੁਖਵਿੰਦਰ ਸਿੰਘ ਸ਼ਹਿਰੀ ਆਦਿ ਨੇ ਦੱਸਿਆ ਕਿ ਧਰਤੀ ਤੇ ਵਿਛੀ ਹੋਈ ਕਣਕ ਦੀ ਫ਼ਸਲ ਉੱਪਰ ਪੈ ਰਹੇ ਮੀਂਹ ਨਾਲ ਜਿੱਥੇ ਇਸ ਦੇ ਤਿਆਰ ਹੋਣ ਵਿਚ ਸਮਾਂ ਲੱਗੇਗਾ ਉੱਥੇ ਹੀ ਦਾਣਿਆਂ ਦੀ ਕਵਾਲਿਟੀ ਤੇ ਅਸਰ ਪਵੇਗਾ | ਕਿਸਾਨਾਂ ਨੇ ਦੱਸਿਆ ਕਿ ਬੇਮੌਸਮੀ ਬਰਸਾਤਾਂ ਤੋਂ ਪਹਿਲਾਂ ਕਣਕ ਦੀ ਬੰਪਰ ਫ਼ਸਲ ਹੋਣ ਦੀ ਆਸ ਸੀ ਪਰ ਮੌਸਮ ਦੀ ਖ਼ਰਾਬੀ ਹੋਣ ਕਾਰਨ 3 ਤੋਂ 4 ਕਵਿੰਟਲ ਪ੍ਰਤੀ ਏਕੜ ਝਾੜ ਘਟਣ ਦੀ ਸੰਭਾਵਨਾ ਹੈ | ਕਿਸਾਨ ਦਿਲਬਾਗ ਸਿੰਘ ਨਸੀਰਪੁਰ ਨੇ ਦੱਸਿਆ ਕਿ ਮੌਸਮ ਸਾਫ਼ ਨਾ ਹੋਣ ਕਾਰਨ ਕਣਕ ਦੀ ਫ਼ਸਲ ਤਿਆਰ ਹੋਣ ਨੂੰ ਅਜੇ ਹੋਰ ਸਮਾਂ ਲੱਗੇਗਾ | ਉੱਧਰ ਮੌਸਮ ਮਾਹਿਰਾਂ ਅਨੁਸਾਰ ਅਜੇ 2 ਤੋਂ 3 ਦਿਨਾਂ ਤੱਕ ਹਲਕੀ ਬਾਰਿਸ਼ ਪੈਣ ਅਤੇ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ | ਪਿੰਡ ਡੱਲਾ ਦੇ ਕਿਸਾਨ ਸਰਬਜੀਤ ਸਿੰਘ ਅਤੇ ਦਲਬੀਰ ਸਿੰਘ ਖਿੰਡਾ ਨੇ ਦੱਸਿਆ ਕਿ ਮੌਸਮ ਦੀ ਖ਼ਰਾਬੀ ਕਾਰਨ ਖ਼ਰਬੂਜ਼ੇ ਦੀ ਫ਼ਸਲ ਪ੍ਰਭਾਵਿਤ ਹੋ ਰਹੀ ਹੈ | ਦੇਰ ਰਾਤ ਤੱਕ ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਹਲਕੀ ਕਿਣ-ਮਿਣ ਹੋ ਰਹੀ ਸੀ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਕੁਲਦੀਪ ਸਿੰਘ ਦੀ ਮੌਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਚੋਣ ਗਾਰੰਟੀਆਂ ਪੂਰੀਆਂ ਕੀਤੇ ਜਾਣ 'ਤੇ ਪੰਜਾਬ ਦੇ ਲੋਕ ਭਗਵੰਤ ਮਾਨ ਨੂੰ ਮੁੜ ਮੁੱਖ ਮੰਤਰੀ ਬਣਾਉਣਗੇ-ਗਗਨਦੀਪ <br/>
Ad Position 24
No active advertisement