01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫਗਵਾੜਾ 'ਚ ਖੜ੍ਹੇ ਪਾਣੀ ਦੇ ਨੇੜੇ ਸ਼ੱਕੀ ਹਾਲਤ 'ਚ ਜਿੰਮ ਟਰੇਨਰ ਦੀ ਲਾਸ਼ ਮਿਲੀ

Ad Position 21
No active advertisement
ਅਜੀਤ ਡੈਸਕ 05-04-2026
ਫਗਵਾੜਾ, 4 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਦੇ ਅਧੀਨ ਆਉਂਦੇ ਸ਼ਿਵਪੁਰੀ ਖੋਥੜਾ ਰੋਡ ਦੇ ਨੇੜੇ ਇਕ ਛੱਪੜ ਕੋਲੋਂ ਇਕ ਨੌਜਵਾਨ ਦੀ ਗਲੀ ਸੜੀ ਲਾਸ਼ ਮਿਲਣ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ | ਮਿ੍ਤਕ ਦੀ ਪਹਿਚਾਣ ਰਾਜਨ ਕੁਮਾਰ (24), ਪੁੱਤਰ ਪਿਆਰਾ ਸਿੰਘ, ਵਾਸੀ ਗਲੀ ਨੰਬਰ 5, ਮੁਹੱਲਾ ਸ਼ਿਵਪੁਰੀ, ਖੋਥੜਾ ਰੋਡ ਵਜੋਂ ਹੋਈ ਹੈ | ਉਹ ਹੁਸ਼ਿਆਰਪੁਰ ਰੋਡ 'ਤੇ ਸਥਿਤ ਇਕ ਫਿਟਨੈੱਸ ਸੈਂਟਰ 'ਚ ਜਿੰਮ ਟਰੇਨਰ ਵਜੋਂ ਕੰਮ ਕਰਦਾ ਸੀ | ਪੁਲਿਸ ਵਲੋਂ ਪ੍ਰਾਪਤ ਮੁੱਢਲੀ ਜਾਣਕਾਰੀ ਮੁਤਾਬਿਕ, ਰਾਜਨ ਕੁਮਾਰ 29 ਮਾਰਚ ਤੋਂ ਲਾਪਤਾ ਸੀ | ਉਸ ਦਿਨ ਉਹ ਸ਼ਿਵਪੁਰੀ ਇਲਾਕੇ ਦੀ ਗਲੀ ਨੰਬਰ 6 'ਚ ਤਿੰਨ ਤੋਂ ਚਾਰ ਜਾਣਕਾਰਾਂ ਨਾਲ ਸ਼ਰਾਬ ਪੀ ਰਿਹਾ ਸੀ | ਇਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਅਤੇ ਉਸ ਦਾ ਕੋਈ ਪਤਾ ਨਹੀਂ ਲੱਗਿਆ | ਸੂਚਨਾ ਮਿਲਣ ਉਪਰੰਤ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ ਤੇ ਕਾਰਵਾਈ ਸ਼ੁਰੂ ਕੀਤੀ ਤੇ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਰੇਹੜੀ ਚਾਲਕ ਨੂੰ ਗੋਲੀ ਮਾਰ ਕੇ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ 10 ਹਜ਼ਾਰ ਰੁਪਏ ਖੋਹ ਕੇ ਹੋਏ ਫ਼ਰਾਰ ਅਗਲੀ ਖ਼ਬਰ ਦਿੱਲੀ ਨੇ ਮੁੰਬਈ ਨੂੰ 6 ਵਿਕਟਾਂ ਨਾਲ ਹਰਾਇਆ
Ad Position 24