ਸੁਲਤਾਨਪੁਰ ਲੋਧੀ, 4 ਅਪ੍ਰੈਲ (ਥਿੰਦ)-ਪੰਜਾਬ ਨੰਬਰਦਾਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੀ ਮੀਟਿੰਗ ਬਲਾਕ ਪ੍ਰਧਾਨ ਨੰਬਰਦਾਰ ਰਣਜੀਤ ਸਿੰਘ ਬਿਧੀਪੁਰ ਦੀ ਅਗਵਾਈ ਹੇਠਾਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਹੋਈ | ਮੀਟਿੰਗ 'ਚ ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸੁਖਵੰਤ ਸਿੰਘ ਕੰਗ, ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ, ਸਕੱਤਰ ਬਲਕਰਨ ਕੁਮਾਰ ਮਲਹੋਤਰਾ ਤੇ ਫਗਵਾੜਾ ਦੇ ਆਗੂ ਨੰਬਰਦਾਰ ਸਰਬਜੀਤ ਸਿੰਘ ਚਾਨਾ ਪਿੰਡ ਬਰਨ ਉਚੇਚੇ ਤੌਰ ਤੇ ਸ਼ਾਮਲ ਹੋਏ ਤੇ ਆਪਣੇ ਵਿਚਾਰ ਪੇਸ਼ ਕੀਤੇ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਖਵੰਤ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੇ ਨੰਬਰਦਾਰਾਂ ਨਾਲ ਜੋ ਵਾਅਦੇ ਵੋਟਾਂ ਤੋਂ ਪਹਿਲਾਂ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਸਮੂਹ ਨੰਬਰਦਾਰਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਘੁੰਮਣ ਤੇ ਸੀਨੀਅਰ ਯੂਨੀਅਨ ਆਗੂ ਸਰਬਜੀਤ ਸਿੰਘ ਚਾਨਾ ਫਗਵਾੜਾ ਤੇ ਹੋਰ ਆਗੂਆਂ ਡੀ. ਸੀ ਕਪੂਰਥਲਾ ਤੋਂ ਮੰਗ ਕੀਤੀ ਕਿ ਪਿੰਡਾਂ ਦੀਆਂ ਮਾਲ ਵਿਭਾਗ ਦੀਆਂ ਸਾਰੀਆਂ ਤਸਦੀਕਾਂ ਸਿਰਫ਼ ਨੰਬਰਦਾਰਾਂ ਤੋਂ ਕਰਵਾਈਆਂ ਜਾਣ ਤਾਂ ਜੋ ਜਾਇਦਾਦ ਵਿਚ ਹੋਣ ਵਾਲੀਆਂ ਹੇਰਾ-ਫੇਰੀਆਂ ਨੂੰ ਰੋਕਿਆ ਜਾ ਸਕੇ | ਇਸ ਸਮੇਂ ਨੰਬਰਦਾਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਾਸਟਰ ਰਣਜੀਤ ਸਿੰਘ ਬਿਧੀਪੁਰ ਨੇ ਆਪਣੇ ਸੰਬੋਧਨ 'ਚ ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਕਪੂਰਥਲਾ ਦੇ ਪੁੱਜੇ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਤੇ ਸੀਨੀਅਰ ਮੀਤ ਪ੍ਰਧਾਨ, ਸਕੱਤਰ ਤੇ ਫਗਵਾੜਾ ਤੇ ਢਿਲਵਾਂ ਬਲਾਕ ਤੋਂ ਪੁੱਜੇ ਨੰਬਰਦਾਰ ਆਗੂਆਂ ਦਾ ਧੰਨਵਾਦ ਕੀਤਾ | ਮੀਟਿੰਗ 'ਚ ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ, ਖ਼ਜ਼ਾਨਚੀ ਮਨਜੀਤ ਸਿੰਘ ਜੰਮੂ ਪੱਕੇ ਕੋਠੇ, ਜਨਰਲ ਸੈਕਟਰੀ ਪਰਮਜੀਤ ਸਿੰਘ ਮੁੱਲਾਂ ਕਾਲਾ, ਕਰਨੈਲ ਸਿੰਘ ਨੰਬਰਦਾਰ ਜੱਬੋਵਾਲ, ਮਲਕੀਤ ਸਿੰਘ ਨੰਬਰਦਾਰ ਗਾਜੀਪੁਰ, ਹਰਭਜਨ ਸਿੰਘ ਨੰਬਰਦਾਰ ਪੱਤੀ ਸਬਦਲਪੁਰ, ਹਰਵੰਤ ਸਿੰਘ ਵੜੈਚ ਅੱਲਾ ਦਿੱਤਾ, ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਮੋਖੇ, ਗੁਰਦੇਵ ਸਿੰਘ ਨੰਬਰਦਾਰ ਮਿਆਣੀ ਬਹਾਦਰ, ਪੈੱ੍ਰਸ ਸੈਕਟਰੀ ਸੁਰਿੰਦਰਪਾਲ ਸਿੰਘ ਨੰਬਰਦਾਰ ਹੈਬਤਪੁਰ ਆਦਿ ਹਾਜ਼ਰ ਸਨ |