ਖਲਵਾੜਾ, 4 ਅਪ੍ਰੈਲ (ਮਨਦੀਪ ਸਿੰਘ ਸੰਧੂ)-ਵਾਹਿਗੁਰੂ ਪ੍ਰਮਾਤਮਾ ਜੀ ਵਲੋਂ ਵੱਖ-ਵੱਖ ਇਨਸਾਨਾਂ ਨੂੰ ਵੱਖ-ਵੱਖ ਡਿਊਟੀਆਂ ਮਿਲਦੀਆਂ ਹਨ | ਮਾਸਟਰ ਰਾਵਿੰਦਰ ਪਾਲ ਨਰੂੜ ਜੋ ਕਿ ਆਰਟ ਐਂਡ ਕਰਾਫ਼ਟ ਅਧਿਆਪਕ ਦੇ ਤੌਰ 'ਤੇ ਇਸ ਸਮੇਂ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਤਾਇਨਾਤ ਸਨ | ਉਨ੍ਹਾਂ ਵਲੋਂ ਸਿੱਖਿਆ ਵਿਭਾਗ ਪੰਜਾਬ ਅਧੀਨ ਵੱਖ-ਵੱਖ ਸਕੂਲਾਂ 'ਚ ਕਰੀਬ 32 ਸਾਲਾਂ ਦੀ ਬੇਦਾਗ਼ ਸੇਵਾ ਨਿਭਾਈ ਗਈ | ਉਨ੍ਹਾਂ ਦੀ 32 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਉਪਰੰਤ 30 ਮਾਰਚ 2026 ਨੂੰ ਸਰਕਾਰੀ ਹਾਈ ਸਕੂਲ ਸਾਹਨੀ ਵਿਖੇ ਇਕ ਵਿਸ਼ੇਸ਼ ਵਿਦਾਇਗੀ ਸਮਾਗਮ ਕਰਵਾਇਆ | ਜਿਸ 'ਚ ਦਰਬਾਰ ਬਾਬਾ ਮੰਗੂ ਸ਼ਾਹ ਜੀ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਈਾ ਬਾਬਾ ਕਰਨੈਲ ਸ਼ਾਹ ਜੀ ਮੁੱਖ ਮਹਿਮਾਨ ਦੇ ਤੌਰ 'ਤੇ ਆਪਣੇ ਹੋਰ ਸੇਵਾਦਾਰਾਂ ਸਮੇਤ ਪੁੱਜੇ ਅਤੇ ਮਾਸਟਰ ਰਾਵਿੰਦਰ ਪਾਲ ਨਰੂੜ ਨੂੰ ਆਪਣੇ ਅਸ਼ੀਰਵਾਦ ਦਿੱਤਾ | ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਹੀ ਸਿੱਖਿਆ ਪ੍ਰਦਾਨ ਕਰਨਾ ਕਿਸੇ ਵੀ ਅਧਿਆਪਕ ਦਾ ਪਹਿਲਾ ਫ਼ਰਜ਼ ਹੁੰਦਾ ਹੈ ਤੇ ਮਾਸਟਰ ਰਾਵਿੰਦਰ ਪਾਲ ਵਲੋਂ ਇਸ ਫ਼ਰਜ਼ ਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ ਗਿਆ ਹੈ | ਇਸ ਮੌਕੇ ਸਾਬਕਾ ਸਰਪੰਚ ਤੇ ਸਾਬਕਾ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਰਾਮ ਪਾਲ ਮੱਟੂ ਸਾਹਨੀ ਨੇ ਕਿਹਾ ਕਿ ਮਾਸਟਰ ਰਾਵਿੰਦਰ ਪਾਲ ਨਰੂੜ ਵਲੋਂ ਆਪਣੀ ਡਿਊਟੀ ਬਹੁਤ ਹੀ ਸ਼ਾਨਦਾਰ ਸੇਵਾ ਨਿਭਾਈ ਗਈ ਹੈ | ਸਮਾਗਮ ਨੂੰ ਪਿ੍ੰਸੀਪਲ ਸੁਰੇਸ਼ ਗੁਪਤਾ, ਪ੍ਰੋਫੈਸਰ ਇੰਦਰਜੀਤ ਪਾਲ, ਪਟਿਆਲਾ ਤੋਂ ਰੇਸ਼ਮ ਲਾਲ, ਮੁੱਖ ਅਧਿਆਪਕ ਕੇਵਲ ਲਾਲ, ਚੰਦਰ ਮੋਹਣ, ਆਰਮੀ ਤੋਂ ਜਸਪਾਲ ਸਿੰਘ, ਡਾ. ਜਸਵਿੰਦਰ ਸਿੰਘ ਜਸਵਾਲ, ਰਾਮ ਗੋਪਾਲ, ਸਮੇਤ ਹੋਰ ਪਤਵੰਤਿਆਂ ਨੇ ਵੀ ਸੰਬੋਧਨ ਕੀਤਾ | ਸਟੇਜ ਸਕੱਤਰ ਦੀ ਸੇਵਾ ਮਾਸਟਰ ਬਲਵਿੰਦਰ ਸਿੰਘ ਮੁੱਖ ਅਧਿਆਪਕ ਸਰਕਾਰੀ ਮਿਡਲ ਸਕੂਲ ਮਲਕਪੁਰ ਵਲੋਂ ਨਿਭਾਈ ਗਈ | ਇਸ ਮੌਕੇ ਮਾਸਟਰ ਗੁਰਮਿੰਦਰ ਸਿੰਘ, ਮਾਸਟਰ ਹਰਮਨ ਪਿਪਲਾਂਵਾਲਾ ਹੁਸ਼ਿਆਰਪੁਰ, ਗੁਰਜੀਤ ਸਿੰਘ, ਮੈਡਮ ਅਮਨਦੀਪ ਕੌਰ, ਨੀਲਮ ਸ਼ਰਮਾ, ਰਜਨੀ, ਅਨੀਤਾ, ਕੇਵਲ ਕਿ੍ਸ਼ਨ, ਜਗਦੀਸ਼ ਲਾਲ, ਵਿਪਿਨ ਕੁਮਾਰ, ਸੁਖਦੀਪ ਸਿੰਘ, ਸੁਖਜਿੰਦਰ ਕੁਮਾਰ, ਦਵਿੰਦਰ ਪਾਲ, ਸੁਖਦੇਵ ਸਿੰਘ, ਹਰਦੀਪ ਕੁਮਾਰ, ਸਰਵਜੀਤ ਕੌਰ, ਕਿਰਨ ਬਾਲਾ, ਸੁਰਿੰਦਰ ਕੌਰ, ਪੂਜਾ, ਬਲਬੀਰ ਕੌਰ ਸਮੇਤ ਹੋਰ ਬਹੁਤ ਸਾਰੇ ਵਿਦਿਆਰਥੀ ਤੇ ਇਲਾਕਾ ਵਾਸੀ ਹਾਜ਼ਰ ਸਨ |