01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਬਿ੍ਟਿਸ਼ ਵਿਕਟੋਰੀਆ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 05-04-2026
ਸੁਲਤਾਨਪੁਰ ਲੋਧੀ, 4 ਅਪ੍ਰੈਲ (ਨਰੇਸ਼ ਹੈਪੀ)-ਬਿ੍ਟਿਸ਼ ਵਿਕਟੋਰੀਆ ਸਕੂਲ ਵਿਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਅਧਿਆਤਮਿਕ ਮਾਹੌਲ 'ਚ ਸੁਖਮਨੀ ਸਾਹਿਬ ਪਾਠ ਦੇ ਆਯੋਜਨ ਨਾਲ ਕੀਤੀ ਗਈ ਅਤੇ ਸਫਲ ਤੇ ਖ਼ੁਸ਼ਹਾਲ ਸਾਲ ਲਈ ਅਸੀਸਾਂ ਮੰਗੀਆਂ ਗਈਆਂ | ਵਿਦਿਆਰਥੀਆਂ ਨੇ ਸਨਮਾਨ ਨਾਲ ਆਪਣੇ ਸਿਰ ਨਿਵਾ ਕੇ ਅਸੀਸਾਂ ਪ੍ਰਾਪਤ ਕੀਤੀਆਂ, ਜਿਸ ਨਾਲ ਉਨ੍ਹਾਂ ਦੀ ਨਮਰਤਾ, ਅਨੁਸ਼ਾਸਨ ਤੇ ਸਤਿਕਾਰ ਦੀ ਭਾਵਨਾ ਪ੍ਰਗਟ ਹੋਈ | ਪਾਠ ਦੀ ਸ਼ਾਂਤਮਈ ਧੁੰਨ ਨੇ ਪੂਰੇ ਕੈਂਪਸ 'ਚ ਸਕਾਰਾਤਮਕਤਾ ਤੇ ਆਤਮਿਕ ਸ਼ਾਂਤੀ ਦਾ ਮਾਹੌਲ ਬਣਾਇਆ | ਇਸ ਮੌਕੇ ਚੇਅਰਮੈਨ ਸ਼ਿੰਦਰਪਾਲ ਸਿੰਘ, ਮੈਨੇਜਿੰਗ ਡਾਇਰੈਕਟਰ ਅਰਸ਼ਦੀਪ ਸਿੰਘ ਤੇ ਪਿ੍ੰ: ਮੈਡਮ ਸੁਨੀਤਾ ਸਭਰਵਾਲ ਨੇ ਵਿਦਿਆਰਥੀਆਂ ਅਤੇ ਸਟਾਫ਼ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੂੰ ਲਗਨ, ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਕੀਰਤਨ ਕੀਤਾ, ਜਿਸ 'ਚ ਉਨ੍ਹਾਂ ਨੇ ਸ਼ਬਦ ਗਾਇਨ ਕਰਕੇ ਸਮਾਗਮ ਨੂੰ ਅਧਿਆਤਮਿਕ ਰੰਗ ਨਾਲ ਭਰ ਦਿੱਤਾ | ਸਕੂਲ ਦੇ ਐਮ. ਡੀ. ਅਰਸ਼ਦੀਪ ਸਿੰਘ ਨੇ ਕਿਹਾ ਕਿ ਬਿ੍ਟਿਸ਼ ਵਿਕਟੋਰੀਆ ਸਕੂਲ ਸਦਾ ਹੀ ਅਕਾਦਮਿਕ ਉਤਕਿ੍ਸ਼ਟਤਾ ਦੇ ਨਾਲ-ਨਾਲ ਨੈਤਿਕ ਮੁੱਲਾਂ ਤੇ ਸਹਿਯੋਗੀ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੂੰ ਸਮਰੱਥ ਅਤੇ ਆਤਮ ਵਿਸ਼ਵਾਸੀ ਨਾਗਰਿਕ ਬਣਾਉਣ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਮਾਸਟਰ ਰਾਵਿੰਦਰ ਪਾਲ ਨਰੂੜ ਨੇ ਬੱਚਿਆਂ ਨੂੰ ਹਮੇਸ਼ਾ ਸਹੀ ਸਿੱਖਿਆ ਦਿੱਤੀ-ਬਾਬਾ ਕਰਨੈਲ ਸ਼ਾਹ ਅਗਲੀ ਖ਼ਬਰ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਦਸਤਾਰ ਮੁਕਾਬਲੇ ਕਰਵਾਏ
Ad Position 24